DES PANJAB Des punjab E-paper
Editor-in-chief :Braham P.S Luddu, ph. 403-293-9393
ਬੇਘਰ ਲੋਕਾਂ ਲਈ ਸਰੀ 'ਚ ਸਰਕਾਰ ਨੇ ਲਿਆ ਅਹਿਮ ਫੈਸਲਾ
Date : 2018-01-13 PM 01:15:17 | views (406)

 ਸਰੀ 'ਚ ਰਹਿ ਰਹੇ ਬੇਘਰ ਲੋਕਾਂ ਲਈ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ । ਸਰਕਾਰ ਵੱਲੋਂ ਬੇਘਰਾਂ ਨੂੰ ਰਹਿਣ ਲਈ ਘਰ ਦਿੱਤੇ ਜਾਣਗੇ, ਜਿਸ ਲਈ 160 ਹਾਊਸਿੰਗ ਯੁਨਿਟ ਬਣਾਉਣ ਵਾਸਤੇ ਸਰਕਾਰ ਨੇ ਹਰੀ ਝੰਡੀ ਦਿਖਾ ਦਿੱਤੀ ਹੈ । ਇਸੇ ਕੋਸ਼ਿਸ਼ ਤਹਿਤ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ।  ਜਿਸ ਤਹਿਤ 160 ਹਾਊਸਿੰਗ ਯੂਨਿਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ । ਸਰੀ 'ਚ ਤਿੰਨ ਥਾਵਾਂ 'ਤੇ ਇਹ ਘਰ ਬਣਾਏ ਜਾਣਗੇ, ਜਿਨ੍ਹਾਂ 'ਚੋਂ ਦੋ ਥਾਵਾਂ 'ਤੇ ਤਾਂ ਮੋਹਰ ਵੀ ਲਗਾ ਦਿੱਤੀ ਗਈ ਹੈ । 10662 ਕਿੰਗ ਜੌਰਜ ਬਾਊਲਵਾਰਡ ਤੇ 16550 105 ਐਵੇਨਿਊ 'ਚ ਇਹ ਘਰ ਬਣਾਏ ਜਾਣਗੇ। ਝੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਰੀ 'ਚ 602 ਦੇ ਕਰੀਬ ਲੋਕ ਅਜਿਹੇ ਹਨ ਜਿਨ੍ਹਾਂ ਦੇ ਸਿਰ 'ਤੇ ਕੋਈ ਵੀ ਛੱਤ ਨਹੀ ਹੈ ਅਤੇ ਇਹ ਲੋਕ ਸੜਕਾਂ 'ਤੇ ਰਹਿਣ ਲਈ ਮਜਬੂਰ ਹਨ ।

                                      


Tags :


Des punjab
Shane e punjab
Des punjab