DES PANJAB Des punjab E-paper
Editor-in-chief :Braham P.S Luddu, ph. 403-293-9393
ਅਲਬਰਟਾ ਅਤੇ ਬੀ.ਸੀ. ਦੇ ਗੁਰਦੁਆਰਿਆਂ 'ਚ ਵੀ ਭਾਰਤੀ ਲੀਡਰਾਂ 'ਤੇ ਲੱਗੀ ਪਬੰਧੀ
Date : 2018-01-12 AM 11:43:40 | views (432)

 ਸਿੱਖਾਂ ਦੀ ਨਿਜ਼ੀ ਜਿੰਦਗੀ ਵਿੱਚ ਦਖ਼ਲਅੰਦਾਜੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਭਾਰਤੀ ਅਧਿਕਾਰੀਆਂ ਖ਼ਿਲਾਫ਼ ਆਏ ਦਿਨ ਵਿਦੇਸ਼ੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਰੜੇ ਫ਼ੈਸਲੇ ਲੈ ਰਹੀਆਂ ਹਨ । ਤਾਜਾ ਜਾਣਕਾਰੀ ਮੁਤਾਬਕ ਹੁਣ ਕੈਨੇਡਾ ਦੇ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਕਮੇਟੀਆਂ ਨੇ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ 16 ਹੋਰ ਗੁਰੂਘਰਾਂ ਵਿੱਚ ਭਾਰਤੀ ਅਧਿਕਾਰੀਆਂ ਦੇ ਬੋਲਣ 'ਤੇ ਪਾਬੰਧੀ ਲਗਾ ਦਿੱਤੀ ਹੈ । ਇਸ ਫ਼ੈਸਲੇ ਤੋਂ ਪਹਿਲਾਂ ਓਨਟਾਰੀਓ ਤੇ ਕਿਊਬਿਕ ਦੇ 18, ਯੂਰਪ ਦੇ ਤਕਰੀਬਨ 100 ਤੇ ਅਮਰੀਕਾ ਦੇ ਤਕਰੀਬਨ 96 ਗੁਰਦੁਆਰਾ ਸਹਿਬਾਨਾਂ 'ਚ ਭਾਰਤੀ ਅਧਿਕਾਰੀਆਂ 'ਤੇ ਬੋਲਣ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ । ਇਨ੍ਹਾਂ ਗੁਰਦੁਆਰਿਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੈਨੇਡਾ ਸਰਕਾਰ ਸਣੇ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੈਨੇਡੀਅਨ ਸਿੱਖਾਂ ਦੀ ਨਿੱਜੀ, ਸਮਾਜਿਕ ਤੇ ਧਾਰਮਿਕ ਜ਼ਿੰਦਗੀ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਵਲੋਂ ਦਖਲਅੰਦਾਜ਼ੀ ਹੋ ਰਹੀ ਹੈ, ਜੋ ਕਿ ਬਰਦਾਸ਼ਤ ਦੀ ਹੱਦ ਟੱਪ ਚੁੱਕੀ ਹੈ। ਇਸ ਦੇ ਨਾਲ ਹੀ ਸਿੱਖ ਜੱਥੇਬੰਦੀਆਂ ਨੇ ਇਹ ਵੀ ਦੋਸ਼ ਲਗਾਏ ਹਨ ਕਿ ਵਿਦੇਸ਼ਾਂ 'ਚ ਸਥਿਤ ਭਾਰਤੀ ਦੂਤਘਰ ਉਨ੍ਹਾਂ ਨਾਲ ਸਹੀ ਵਤੀਰਾ ਨਹੀਂ ਕਰਦੇ। ਉਨ੍ਹਾਂ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ।

                                      


Tags :


Des punjab
Shane e punjab
Des punjab