DES PANJAB Des punjab E-paper
Editor-in-chief :Braham P.S Luddu, ph. 403-293-9393
ਵੈਨਕੂਵਰ ਮੇਅਰ ਗ੍ਰੇਗਰ ਰੌਬਰਟਸਨ ਨਹੀਂ ਲੜਨਗੇ ਹੁਣ ਮੇਅਰ ਦੀ ਚੋਣ
Date : 2018-01-11 PM 12:31:12 | views (413)

 ਵੈਨਕੂਵਰ ਦੇ ਮੇਅਰ ਗ੍ਰੇਗਰ ਰੌਬਰਟਸਨ ਨੇ ਸ਼ੋਸ਼ਲ ਮੀਡੀਆ ਰਾਹੀਂ ਅਗਲੀ ਚੋਣ ਲੜਨ ਤੋਂ ਇਨਕਾਰ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ।  ਰੌਬਰਟਸਨ  ਨੇ ਆਪਣੇ ਫੇਸਬੁੱਕ ਅਕਾਊਂਟ ਦੀ ਪੋਸਟ 'ਚ ਕਿਹਾ ਕਿ ਉਹ ਹੁਣ ਇਸ ਅਹੁੱਦੇ ਲਈ ਦੁਬਾਰਾ ਚੋਣਾਂ 'ਚ ਹਿੱਸਾ ਨਹੀਂ ਲੈਣਗੇ।  ਆਪਣੀ ਪੋਸਟ 'ਚ ਰੌਬਰਟਸਨ  ਨੇ ਲਿਖਿਆ ਕਿ 'ਵੈਨਕੁਵਰ ਅਤੇ ਇਥੋਂ ਦੇ ਲੋਕ ਮੇਰੇ ਲਈ ਬਹੁਤ ਖਾਸ ਹਨ ਅਤੇ ਮੈਂ ਇਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਵੈਨਕੁਵਰ ਨੇ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਨਾ ਲੰਬਾ ਸਮਾਂ ਇਸ ਅਹੁੱਦੇ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ।' ਰੌਬਰਟਸਨ  ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਸੋਚ-ਸਮਝ ਕੇ ਅਤੇ ਬਹੁਤ ਮੁਸ਼ਕਿਲ ਨਾਲ ਲਿਆ। ਉਨ੍ਹਾਂ ਕਿਹਾ ਕੇ  ਲੀਡਰਸ਼ਿਪ ਦਾ ਇਕ ਅਹਿਮ ਹਿੱਸਾ ਇਹ ਵੀ ਹੁੰਦਾ ਹੈ ਕਿ ਨਵੇਂ ਲੀਡਰਾਂ ਲਈ ਥਾਂ ਬਣਾਉਣ ਲਈ ਪੁਰਾਣੇ ਲੀਡਰ ਆਪਣੀ ਥਾਂ ਛੱਡਣ। ਰੌਬਰਟਸਨ ਦੀ ਪੋਸਟ 'ਚ ਲਿਖੀਆਂ ਗੱਲਾਂ ਤੋਂ ਸਾਫ ਜਾਹਰ ਹੋ ਰਿਹਾ ਸੀ ਕਿ ਉਹ ਕਾਫੀ ਭਾਵੂਕ ਸਨ। 

                                                


Tags :


Des punjab
Shane e punjab
Des punjab