DES PANJAB Des punjab E-paper
Editor-in-chief :Braham P.S Luddu, ph. 403-293-9393
ਪੀ.ਆਰ. ਨਾ ਮਿਲਣ 'ਤੇ ਸਰੀ 'ਚ ਭਾਰਤੀ ਨੌਜਵਾਨ ਨੇ ਕੀਤੀ ਖੁਦਕੁਸ਼ੀ
Date : 2018-01-10 PM 12:36:53 | views (373)

 ਭਾਰਤ ਤੋਂ ਆਏ ਸਾਲ ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨ ਆਪਣੀ ਜਿੰਦਗੀ ਦੇ ਸੁਪਨੇ ਪੂਰੇ ਕਰਨ ਅਤੇ ਪੜਾਈ ਕਰਨ ਲਈ ਆਉਂਦੇ ਹਨ । ਇਸੇ ਤਰ੍ਹਾਂ ਦਾ ਇੱਕ ਸੁਪਨਾ ਵੇਖਿਆ ਸੀ ਹਰਵਿੰਦਰ ਸਿੰਘ ਬਾਠ ਨੇ ਜੋ ਕਿ ਤਕਰੀਬਨ 8 ਸਾਲ ਪਹਿਲਾਂ ਯੂ.ਪੀ.ਤੋਂ ਕੈਨੇਡਾ ਆਇਆ । ਪਰ ਬੀਤੇ ਦਿਨੀਂ ਉਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਲਈ ਅਜਿਹਾ ਦੁੱਖ ਦਿੱਤਾ ਜੋ ਮਾਪਿਆਂ ਲਈ ਸਭ ਤੋਂ ਵੱਡਾ ਹੁੰਦਾ ਹੈ । ਦਰਅਸਲ ਹਰਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ । ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਕਾਫ਼ੀ ਲੰਮੇ ਸਮੇਂ ਤੋਂ ਪੀਆਰ ਲੈਣ ਲਈ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਸਾਰੀਆਂ ਕੋਸ਼ਿਸ਼ਾਂ ਲਗਤਾਰ ਫੇਲ੍ਹ ਹੋਣ ਉੱਤੇ ਉਸ ਨੇ ਹਿੰਮਤ ਹਾਰ, ਖ਼ੁਦਕੁਸ਼ੀ ਕਰ ਲਈ । ਇਸ ਗੱਲ ਦੀ ਖ਼ਬਰ ਜਦੋਂ ਪਰਿਵਾਰ ਨੂੰ ਲੱਗੀ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ । ਪਰਿਵਾਰ ਦੀ ਹਾਲਤ ਵੀ ਕਾਫ਼ੀ ਤਰਸਯੋਗ ਹੈ ਇਸ ਕਰਕੇ ਮ੍ਰਿਤਕ ਦੇ ਦੋਸਤ ਹੀ ਉਸ ਦੀ ਲਾਸ਼ ਨੂੰ ਭਾਰਤ ਭੇਜਣ ਲਈ ਪੈਸੇ ਇੱਕਠੇ ਕਰ ਰਹੇ ਹਨ ।

                                            


Tags :


Des punjab
Shane e punjab
Des punjab