DES PANJAB Des punjab E-paper
Editor-in-chief :Braham P.S Luddu, ph. 403-293-9393
ਸਕੇਟਿੰਗ ਕਰਨ ਗਏ ਇੱਕ ਕੈਲਗਰੀ ਦੇ ਨੌਜਵਾਨ ਦੀ ਬ੍ਰਿਟਿਸ਼ ਕੋਲੰਬੀਆ 'ਚ ਮੌਤ
Date : 2018-01-10 PM 12:26:06 | views (404)

 ਪੂਰੇ ਕੈਨੇਡਾ 'ਚ ਹੋਈ ਭਾਰੀ ਬਰਫਬਾਰੀ ਨਾਲ ਜਿਥੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਈ ਲੋਕ ਬਰਫ 'ਚ ਘੁੰਮਣ ਤੇ ਖੇਡਣ 'ਚ ਵਿਅਸਥ ਵੀ ਹਨ ਅਤੇ ਕਈ ਵਾਰ ਇਹ ਅਣਗਹਿਲੀ ਮੌਤ ਦਾ ਕਾਰਣ ਵੀ ਬਣ ਜਾਂਦੀ ਹੈ ਅਜਿਹੀ ਹੀ ਇੱਕ ਘਟਨਾ ਸੋਮਵਾਰ ਦੁਪਹਿਰ ਨੂੰ ਬ੍ਰਿਟਿਸ਼ ਕੋਲੰਬੀਆ ਵਾਪਰੀ ਜਿਥੇ 36 ਸਾਲਾ ਆਪਣੇ ਦੋਸਤਾਂ ਨਾਲ ਬਰਫ਼ 'ਤੇ ਸਕੇਟਿੰਗ ਕਰਨ ਲਈ ਗਿਆ ਸੀ।  ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਹ ਕੈਲਗਰੀ ਤੋਂ ਇਥੇ ਸਕੇਟਿੰਗ ਲਈ ਆਏ ਸਨ ਅਤੇ ਸਕੇਟਿੰਗ ਕਰਦੇ ਸਮੇਂ ਇੱਕ ਵੱਡਾ ਬਰਫ਼ ਦਾ ਗੋਲਾ ਉਸ ਉੱਤੇ ਆ ਡਿੱਗਿਆ। ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਅਸੀਂ ਉਸ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਸਹਾਇਤਾ ਨਾਲ ਜਦੋਂ ਉਸ ਨੂੰ ਬਰਫ਼ 'ਚੋਂ ਕੱਢਿਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਸਾਨੂੰ ਸਕੇਟਿੰਗ ਦਾ ਸ਼ੌਕ ਸੀ ਤੇ ਅਸੀਂ ਲਿਜ਼ਰਡ ਮਾਊਨਟੇਨ 'ਤੇ ਖੇਡ ਰਹੇ ਸੀ ਪਰ ਅਚਾਨਕ ਇਹ ਭਾਣਾ ਵਾਪਰ ਗਿਆ। ਉਸ ਨੇ ਦੱਸਿਆ ਕਿ ਬਰਫ ਡਿੱਗਣ ਕਾਰਨ ਉਸ ਦਾ ਦੋਸਤ ਇਸ 'ਚ ਫਸ ਗਿਆ ਸੀ ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 10 ਵਿਅਕਤੀ ਸਕੇਟਿੰਗ ਕਰਨ ਲਈ ਇਸ ਮਾਊਨਟੇਨ 'ਤੇ ਆਏ ਸਨ ਅਤੇ ਉਹ ਤਜ਼ਰਬੇ ਵਾਲੇ ਸਨ।  ਉਨ੍ਹਾਂ 'ਚੋਂ ਦੋ ਇੱਥੇ ਸਕੇਟਿੰਗ ਕਰ ਰਹੇ ਸਨ ਅਤੇ ਇਕ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

                                     


Tags :


Des punjab
Shane e punjab
Des punjab