DES PANJAB Des punjab E-paper
Editor-in-chief :Braham P.S Luddu, ph. 403-293-9393
ਓਂਟਾਰੀਓ ਟ੍ਰੈਫ਼ਿਕ ਜਾਮ 'ਚ ਲਿਆ ਬੱਚੀ ਨੇ ਜਨਮ
Date : 2018-01-09 PM 12:53:02 | views (399)

 ਓਂਟਾਰੀਓ ਸ਼ਹਿਰ 'ਚ ਲੱਗੇ ਲੰਬੇ ਟ੍ਰੈਫ਼ਿਕ ਜਾਮ ਦੌਰਾਨ ਇੱਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ।  ਮਿਲੀ ਜਾਣਕਾਰੀ ਅਨੁਸਾਰ ਉਹ ਘਰੋਂ ਸਵੇਰੇ 5.30 ਵਜੇ ਚੱਲੀ ਤੇ ਐਲਗਿਨ ਮਿਲਜ਼ ਰੋਡ ਦੇ ਹਾਈਵੇਅ 404 'ਤੇ ਸਵੇਰੇ 7.49 ਵਜੇ ਬੱਚੀ ਨੇ ਜਨਮ ਲਿਆ।  ਪਰਿਵਾਰ ਨੂੰ ਲੱਗਦਾ ਸੀ ਕਿ ਇਸ ਦੇ ਜਨਮ ਲਈ ਅਜੇ ਬਹੁਤ ਸਮਾਂ ਬਾਕੀ ਹੈ।  ਇਸੇ ਲਈ ਉਨ੍ਹਾਂ ਨੇ ਸਵੇਰੇ ਉੱਠ ਕੇ ਹਸਪਤਾਲ ਜਾਣ ਲਈ ਆਰਾਮ ਨਾਲ ਤਿਆਰੀ ਕੀਤੀ।  ਅਜੇ ਉਹ ਆਪਣੀ ਗੱਡੀ ਰਾਹੀਂ ਰਸਤੇ 'ਚ ਹੀ ਸਨ ਕਿ ਟ੍ਰੈਫ਼ਿਕ ਜਾਮ 'ਚ ਫੱਸ ਗਏ । ਉਨ੍ਹਾਂ ਨੂੰ ਲੱਗਾ ਕਿ ਉਹ ਸਮੇਂ ਸਿਰ ਹਸਪਤਾਲ ਨਹੀਂ ਪੁੱਜ ਸਕਣਗੇ।  ਇਸ ਲਈ 911 'ਤੇ ਫ਼ੋਨ ਕੀਤਾ ਗਿਆ ਅਤੇ ਐਮਰਜੈਂਸੀ ਵਿਭਾਗ ਵਾਲਿਆਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿੱਥੇ ਪੁੱਜੇ ਹਨ। ਜਿਸ ਥਾਂ 'ਤੇ ਉਹ ਖੜ੍ਹੇ ਸਨ, ਉੱਥੇ ਹਸਪਤਾਲ ਨੇ ਐਮਰਜੈਂਸੀ ਗੱਡੀ ਭੇਜ ਦਿੱਤੀ ਪਰ ਇਸ ਤੋਂ ਪਹਿਲਾਂ ਕਿ ਗੱਡੀ ਪੁੱਜਦੀ ਜੋਅ ਦੀ ਪਤਨੀ ਨੂੰ ਜਣੇਪੇ ਦੀ ਦਰਦ ਹੋਣ ਲੱਗੀ।  ਜੋਅ ਨੇ ਦੱਸਿਆ ਕਿ ਉਨ੍ਹਾਂ ਦੀ ਦੂਜੀ ਬੱਚੀ ਦਾ ਜਨਮ ਹਾਈਵੇਅ 'ਤੇ ਹੀ ਹੋ ਗਿਆ।  ਇਸ ਦੇ ਕੁਝ ਮਿੰਟਾਂ ਮਗਰੋਂ ਹੀ ਐਮਰਜੈਂਸੀ ਗੱਡੀ ਉੱਥੇ ਪੁੱਜ ਗਈ। ਬੱਚੀ ਤੇ ਉਸ ਦੀ ਮਾਂ ਦੀ ਹਾਲਤ ਠੀਕ ਹੈ ਤੇ ਪਰਿਵਾਰ ਬਹੁਤ ਖ਼ੁਸ਼ ਹੈ। ਉਨ੍ਹਾਂ ਨੇ ਬੱਚੀ ਦਾ ਨਾਂ ਮਾਰਟਿਨਾ ਰੱਖਿਆ ਹੈ। ਜੋਅ ਨੇ ਹੱਸਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਬੱਚੀ ਦਾ ਨਾਂ ਉਸ ਹਾਈਵੇਅ ਦੇ ਨਾਂ 'ਤੇ ਰੱਖਣ ਜਿੱਥੇ ਉਸ ਦਾ ਜਨਮ ਹੋਇਆ।  ਪਰਿਵਾਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਇੱਕ ਬੱਚੀ ਦੇ ਮਾਂ-ਬਾਪ ਹਨ ਪਰ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੀ ਦੂਜੀ ਬੱਚੀ ਦਾ ਜਨਮ ਹਸਪਤਾਲ ਜਾਂ ਘਰ 'ਚ ਨਹੀਂ ਸਗੋਂ ਸੜਕ 'ਤੇ ਹੋਵੇਗਾ।

                                     


Tags :


Des punjab
Shane e punjab
Des punjab