DES PANJAB Des punjab E-paper
Editor-in-chief :Braham P.S Luddu, ph. 403-293-9393
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀਆਂ ਨਵੇਂ ਸਾਲ ਦੀਆਂ ਮੁਬਾਕਰਾਂ
Date : 2018-01-01 PM 12:31:45 | views (445)

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵੀਟਰ ਆਊਟ 'ਤੇ ਟਵੀਟ ਕਰਕੇ ਕੈਨੇਡਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।  ਆਪਣੇ ਟਵੀਟ 'ਚ ਟਰੂਡੋ ਨੇ ਕਿਹਾ ਕੈਨੇਡਾ ਵਾਸੀ ਇਸ ਨਵੇਂ ਸਾਲ 'ਚ ਦੇਸ਼ ਨੂੰ ਇਕਜੁੱਟ ਕਰਨ ਵਾਲੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ , ਜਿਵੇਂ ਕਿ ਖੁੱਲ੍ਹਾਪਣ, ਹਮਦਰਦੀ, ਸਮਾਨਤਾ ਆਦਿ।  ਟਰੂਡੋ ਨੇ ਕਿਹਾ ਕਿ 2017 'ਚ ਕੈਨੇਡਾ ਵਾਸੀਆਂ ਨੇ ਕੈਨੇਡਾ ਦੀ 150ਵੀਂ ਵਰ੍ਹੇਗੰਢ ਮਨਾਈ। ਵੱਖ-ਵੱਖ ਪਿਛੋਕੜ ਵਾਲੇ ਲੋਕ, ਸੱਭਿਆਚਾਰ, ਵਿਸ਼ਵਾਸ ਅਤੇ ਧਰਮ ਨਾਲ ਜੁੜੇ ਲੋਕ ਇਕੱਠੇ ਹੋ ਕੇ ਕੈਨੇਡਾ ਨੂੰ ਦੇਸ਼ ਬਣਾਉਣ ਲਈ ਇਕਜੁੱਟ ਹੋ ਗਏ। ਟਰੂਡੋ ਨੇ ਇਸ ਦੇ ਨਾਲ ਹੀ ਲਿਖਿਆ, ''ਨਵਾਂ ਸਾਲ ਮੁਬਾਰਕ। ਮੈਂ ਉਮੀਦ ਕਰਦਾ ਹਾਂ ਕਿ ਸਾਲ 2018 ਇਕ ਸਾਥ ਪੂਰਾ ਕਰ ਸਕੀਏ।'' ਦੇਸ਼ ਨੂੰ ਇਸ ਆਉਣ ਵਾਲੇ ਸਾਲ 'ਚ ਉਨ੍ਹਾਂ ਗਲਤੀਆਂ ਨੂੰ ਠੀਕ ਕਰਨ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਤਾਂ ਕਿ ਦੇਸ਼ ਦਾ ਵਿਕਾਸ ਹੋ ਸਕੇ। ਸਾਲ 2018 ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਹਰ ਕੈਨੇਡੀਅਨ ਨੂੰ ਸਫਲਤਾ ਮਿਲੇ। 

 


Tags :


Des punjab
Shane e punjab
Des punjab