DES PANJAB Des punjab E-paper
Editor-in-chief :Braham P.S Luddu, ph. 403-293-9393
ਆਪਣੀ ਪਤਨੀ ਦੇ ਕਾਤਲ ਸੁਖਚੈਨ ਬਰਾੜ ਨੂੰ ਹੋਈ ਉਮਰ ਕੈਦ ਦੀ ਸਜ਼ਾ
Date : 2017-12-23 PM 12:22:19 | views (454)

 ਬੀਤੇ ਸਾਲ ਜਨਵਰੀ 'ਚ ਭਿਆਨਕ ਟਰੱਜ ਹਾਦਸੇ 'ਚ ਜ਼ਿੰਦਾ ਸੜੀ ਗੁਰਪ੍ਰੀਤ ਕੌਰ ਬਰਾੜ ਮਾਮਲੇ ਵਿਚ ਕੈਨੇਡਾ ਦੀ ਇਕ ਅਦਾਲਤ ਨੇ ਉਸ ਦੇ ਪਤੀ ਸੁਖਚੈਨ ਸਿੰਘ ਬਰਾੜ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਸੁਖਚੈਨ ਬਰਾੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਅਦਾਲਤ ਨੇ ਉਸ ਨੂੰ 25 ਸਾਲ ਤਕ ਪੈਰੋਲ ਨਾ ਦੇਣ ਦਾ ਵੀ ਹੁਕਮ ਦਿੱਤਾ । ਦੱਸਣਯੋਗ ਹੈ ਕਿ ਬਰੈਂਪਟਨ ਪੁਲਸ ਨੇ ਸੁਖਚੈਨ ਬਰਾੜ ਨੂੰ ਆਪਣੀ ਪਤਨੀ ਗੁਰਪ੍ਰੀਤ ਬਰਾੜ ਦਾ ਕਤਲ ਕਰਨ ਅਤੇ ਟਰੱਕ ਵਿਚ ਉਸ ਨੂੰ ਜ਼ਿੰਦਾ ਸਾੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਸੁਖਚੈਨ ਸਿੰਘ ਬਰਾੜ ਨੇ ਪਿਛਲੀ ਪੇਸ਼ੀ ਦੌਰਾਨ ਆਪਣੇ ਦੋਸ਼ ਨੂੰ ਕਬੂਲ ਕਰ ਲਿਆ ਸੀ ਕਿ ਜਦੋਂ ਉਹ ਆਪਣੀ ਪਤਨੀ ਨਾਲ ਟਰੱਕ 'ਚ ਟਰਾਂਟੋ ਤੋਂ ਅਮਰੀਕਾ ਜਾ ਰਿਹਾ ਸੀ ਤਾਂ ਰਾਹ 'ਚ ਦੋਵਾਂ ਦੀ ਆਪਸ ਵਿਚ ਲੜਾਈ ਹੋ ਗਈ, ਸਾਰਨੀਆ ਨੇੜੇ ਪੁੱਜ ਕੇ ਉਸ ਨੇ ਟਰੱਕ ਹਾਈਵੇਅ ਤੋਂ ਬਾਹਰ ਕੱਢ ਕੇ ਟਰੱਕ ਸਟਾਪ 'ਤੇ ਰੋਕਿਆ। ਗੁਰਪ੍ਰੀਤ ਨੇ ਜਦੋਂ ਇਹ ਗੱਲ ਕਹੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ ਤਾਂ ਇਹ ਗੱਲ ਸੁਣ ਕੇ ਉਹ ਆਪਾ ਖੋਅ ਬੈਠਾ ਅਤੇ ਉਸ ਨੇ ਪਹਿਲਾਂ ਗੁਰਪ੍ਰੀਤ 'ਤੇ ਹਥੌੜੇ ਨਾਲ ਹਮਲਾ ਕੀਤਾ ਅਤੇ ਬਾਅਦ 'ਚ ਉਸ ਨੂੰ ਅੱਧਮਰੀ ਕਰਕੇ ਟਰੱਕ ਕੁਝ ਦੂਰ ਲਿਜਾ ਕੇ ਡੀਜ਼ਲ ਛਿੜਕ ਅੱਗ ਲਗਾ ਦਿੱਤੀ। ਇਸ ਮਗਰੋਂ ਸੁਖਚੈਨ ਨੇ ਪੁਲਸ ਨੂੰ ਝੂਠ ਬੋਲਿਆ ਕਿ ਟਰੱਕ ਨੂੰ ਅੱਗ ਲੱਗਣ ਬਾਰੇ ਉਹ ਕੁੱਝ ਨਹੀਂ ਜਾਣਦਾ। ਉਸ ਨੇ ਅਦਾਲਤ 'ਚ ਇਹ ਗੱਲ ਵੀ ਮੰਨੀ ਕਿ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਸ ਨੇ ਇਹ ਝੂਠ ਬੋਲਿਆ ਸੀ। ਸੁਖਚੈਨ ਬਰਾੜ ਨੇ ਆਪਣੇ ਪੁਰਾਣੇ ਬਿਆਨਾਂ ਨੂੰ ਹੀ ਦੁਹਰਾਇਆ, ਜਿਨ੍ਹਾਂ ਨੂੰ ਸੁਣ ਕੇ ਜੱਜ ਨੇ ਕਿਹਾ 'ਆਈ ਹੇਟ ਯੂ' । ਸੁਣਵਾਈ ਦੌਰਾਨ ਸੁਖਚੈਨ ਬਰਾੜ ਦੇ ਤਿੰਨੋਂ ਬੱਚੇ ਵੀ ਅਦਾਲਤ ਵਿਚ ਮੌਜੂਦ ਸਨ। ਜਿਨ੍ਹਾਂ ਸਾਹਮਣੇ ਜੱਜ ਥਾਮਸ ਬਰੂਸ ਨੇ ਕਿਹਾ ਕਿ ਸੁਖਚੈਨ ਦੋਸ਼ੀ ਹੈ, ਉਸ ਨਾਲ ਕੋਈ ਬੇਇਨਸਾਫੀ ਨਹੀਂ ਹੋਈ।


Tags :
Most Viewed News


Des punjab
Shane e punjab
Des punjab