DES PANJAB Des punjab E-paper
Editor-in-chief :Braham P.S Luddu, ph. 403-293-9393
ਪੀਟਰ ਢਿੱਲੋਂ ਬਣੇ ਵੈਬਕੁਵਰ 'ਚ 'ਬੈਂਕ ਆਫ ਕੈਨੇਡਾ' ਬੋਰਡ ਦੇ ਮੈਂਬਰ
Date : 2017-12-21 PM 12:50:59 | views (395)

 ਵੈਨਕੁਵਰ 'ਚ ਕਰੇਨਬੇਰੀ ਦੇ ਜੂਸ ਦੀ ਇਕ ਕੰਪਨੀ ਦੇ ਚੇਅਰਮੈਨ ਪੀਟਰ ਢਿੱਲੋਂ ਨੇ ਉਸ ਵਕਤ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਜਦੋਂ ਉਨ੍ਹਾਂ ਨੂੰ ਗਵਰਨਰ ਜਨਰਲ ਨੇ 'ਬੈਂਕ ਆਫ ਕੈਨੇਡਾ' ਦਾ ਬੋਰਡ ਮੈਂਬਰ ਬਣਾਇਆ।  ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।  ਇਸ ਤੋਂ ਪਹਿਲਾਂ ਵੀ ਢਿੱਲੋਂ ਆਪਣੇ ਖੇਤੀਬਾੜੀ ਦੇ ਸਫਲ ਵਪਾਰ ਕਾਰਨ ਕਾਫੀ ਨਾਮ ਖੱਟ ਚੁੱਕੇ ਹਨ ਅਤੇ ਉਹ ਇੱਥੇ ਕਰੇਨਬੇਰੀ ਦੇ ਜੂਸ ਦੀ ਇਕ ਕੰਪਨੀ ਦੇ ਚੇਅਰਮੈਨ ਹਨ।  ਉਹ ਪਹਿਲੇ ਇੰਡੋ-ਕੈਨੇਡੀਅਨ ਹਨ ਜੋ ਇਸ ਵਿੱਤੀ ਇੰਸਟੀਟਿਊਸ਼ਨ ਲਈ ਚੁਣੇ ਗਏ ਹਨ। ਲੋਕ ਭਲਾਈ ਦੇ ਕੰਮਾਂ 'ਚ ਰੁਝਾਨ ਹੋਣ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ। 'ਬੋਰਡ ਆਫ ਡਾਇਰੈਕਟਰਜ਼ ਆਫ ਦਿ ਵੈਨਕੁਵਰ' ਦੇ ਵੀ ਉਹ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਭਲਾਈ ਦੀਆਂ ਸੰਸਥਾਵਾਂ ਨਾਲ ਉਹ ਜੁੜੇ ਹੋਏ ਹਨ।


Tags :


Des punjab
Shane e punjab
Des punjab