DES PANJAB Des punjab E-paper
Editor-in-chief :Braham P.S Luddu, ph. 403-293-9393
ਬ੍ਰਿਟਿਸ਼ ਕੋਲੰਬੀਆ 'ਚ ਬਰਫੀਲੇ ਤੂਫਾਨ ਨੇ ਕੀਤਾ ਜਨਜੀਵਨ ਪ੍ਰਭਾਵਿਤ
Date : 2017-12-20 PM 12:35:58 | views (477)

 ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟ ਉੱਤੇ ਆਏ ਬਰਫੀਲੇ ਤੂਫਾਨ ਕਾਰਣ ਲੱਗਭਗ 75,000 ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਸੱਭ ਤੋਂ ਵੱਧ ਦਿੱਕਤ ਵਿਕਟੋਰੀਆ ਆਈਲੈਂਡ ਦੀਆਂ ਵਿਕਟੋਰੀਆ, ਨਨੇਮੋ ਤੇ ਡੰਕਨ ਕਮਿਊਨਿਟੀਜ਼ ਨੂੰ ਪੇਸ਼ ਆ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰੀ ਬਰਫ਼ਬਾਰੀ ਨੇ ਬਿਜਲੀ ਦੀਆਂ ਲਾਈਨਾਂ, ਖੰਭਿਆਂ ਤੇ ਟਰਾਂਸਫਾਰਮਜ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।  ਇਨ੍ਹਾਂ ਨੂੰ ਠੀਕ ਕਰਨ ਲਈ ਅਧਿਕਾਰੀ ਦਿਨ ਰਾਤ ਮਿਹਨਤ ਕਰ ਰਹੇ ਹਨ। ਟਰਾਂਸਪੋਰਟੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਬਰਫਬਾਰੀ ਹਰ ਘੰਟੇ 10 ਤੋਂ 12 ਸੈਂਟੀਮੀਟਰ ਦੇ ਹਿਸਾਬ ਨਾਲ ਹੋ ਰਹੀ ਹੈ। ਇਨ੍ਹਾਂ ਕਾਰਨ ਪ੍ਰੋਵਿੰਸ ਦੇ ਕੁੱਝ ਇਲਾਕਿਆਂ ਵਿੱਚ ਸੜਕਾਂ ਦੀ ਹਾਲਤ ਵੀ ਕਾਫੀ ਮਾੜੀ ਹੋ ਗਈ ਹੈ। ਮੈਰਿਟ ਤੇ ਹੋਪ ਵਿਚਾਲੇ ਹਾਈਵੇਅ 5 ਉੱਤੇ ਦੱਖਣ ਵਾਲੀਆਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ।  ਇੱਕ ਕਮਰਸ਼ੀਅਲ ਗੱਡੀ ਦੇ ਇਸ ਰੋਡ ਉੱਤੇ ਤਿਲ੍ਹਕ ਕੇ ਘੁੰਮ ਜਾਣ ਤੋਂ ਬਾਅਦ ਇਹ ਲੇਨਜ਼ ਬੰਦ ਕੀਤੀਆਂ ਗਈਆਂ।ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬਰਫ ਦੇ ਬੁੱਧਵਾਰ ਤੱਕ ਖੁਰ ਜਾਣ ਦੀ ਆਸ ਹੈ। ਹੁਣ ਤੱਕ ਵੈਨਕੂਵਰ ਆਈਲੈਂਡ ਵਿੱਚ 18 ਸੈਂਟੀਮੀਟਰ ਤੱਕ ਅਤੇ ਬੀਸੀ ਦੇ ਅੰਦਰੂਨੀ ਹਿੱਸਿਆਂ ਤੇ ਦੱਖਣਪੂਰਬੀ ਹਿੱਸੇ ਵਿੱਚ 30 ਸੈਂਟੀਮੀਟਰ ਤੱਕ ਬਰਫਬਾਰੀ ਦਰਜ ਕੀਤੀ ਜਾ ਚੁੱਕੀ ਹੈ।


Tags :
Most Viewed News


Des punjab
Shane e punjab
Des punjab