DES PANJAB Des punjab E-paper
Editor-in-chief :Braham P.S Luddu, ph. 403-293-9393
ਜਗਮੀਤ ਸਿੰਘ ਦੇ ਮੰਗਣੇ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ...
Date : 2017-12-19 PM 12:04:44 | views (633)

 ਕੈਨੇਡਾ ਦੇ ਐੱਨ.ਡੀ.ਪੀ. ਪਾਰਟੀ ਦੇ ਸਿੱਖ ਆਗੂ ਜਗਮੀਤ ਸਿੰਘ ਦੀ ਮੰਗਣੀ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।  ਹਾਲਾਂਕਿ ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੇ ਪ੍ਰੈੱਸ ਸਕੱਤਰ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਖਾਰਿਜ ਕੀਤਾ ਹੈ।  ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਪੋਸਟਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਇਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੇਸ਼ ਹੋਏ।  ਜੇਮਸ ਸਮਿਥ ਜੋ ਕਿ ਜਗਮੀਤ ਸਿੰਘ ਦੇ ਪ੍ਰੈੱਸ ਸਕੱਤਰ ਹਨ ਨੇ ਕਿਹਾ ਕਿ ਇਹ ਤਸਵੀਰਾਂ ਜਗਮੀਤ ਸਿੰਘ ਦੀ ਮੰਗਣੀ ਜਾਂ ਰੋਕੇ ਦੀਆਂ ਨਹੀਂ ਹਨ।  ਜੇਮਸ ਸਮਿਥ ਨੇ ਕਿਹਾ ਕਿ ਜਗਮੀਤ ਸਿੰਘ ਨੇ ਵੀ ਹਾਲੇ ਤੱਕ ਇਸ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ।  ਮੰਗਣੀ ਜਾਂ ਰੋਕੇ ਤੋਂ ਇਨਕਾਰ ਕਰਨ ਦੇ ਬਾਵਜੂਦ ਫੇਸਬੁੱਕ ਤੇ ਸ਼ੋਸ਼ਲ ਮੀਡੀਆ ਸਾਈਟਾਂ 'ਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਲਈ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ।  ਹਰ ਕੋਈ ਉਨ੍ਹਾਂ ਦੀ ਮੰਗਣੀ ਲਈ ਵਧਾਈਆਂ ਦੇ ਰਿਹਾ ਹੈ।  

 

 

 


Tags :


Des punjab
Shane e punjab
Des punjab