DES PANJAB Des punjab E-paper
Editor-in-chief :Braham P.S Luddu, ph. 403-293-9393
ਸਰੀ 'ਚ ਫੈਡਰਲ ਜਿਮਨੀ ਚੋਣਾਂ 'ਤੇ ਲਿਬਰਲ ਪਾਰਟੀ ਦਾ ਕਬਜ਼ਾ
Date : 2017-12-13 PM 01:35:37 | views (533)

 ਸਰੀ 'ਚ ਹੋਈਆਂ ਫੈਡਰਲ ਜਿਮਨੀ ਚੋਣਾਂ ਲਿਬਰਲ ਪਾਰਟੀ ਨੇ 4 'ਚੋਂ 3 ਸੀਟਾਂ ਹਾਸਲ ਕੀਤੀਆਂ ਹਨ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਇਸ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਅਤੇ ਵਿਰੋਧੀ ਪਾਰਟੀ ਕੰਜ਼ਰਵੇਟਿਵ ਨੂੰ ਸਿਰਫ ਇਕ ਸੀਟ ਨਾਲ ਹੀ ਸਬਰ ਕਰਨਾ ਪਿਆ। ਅਜਿਹਾ ਦੂਜੀ ਵਾਰ ਹੋਇਆ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਇਨ੍ਹਾਂ ਸੀਟਾਂ 'ਤੇ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਲਿਬਰਲ ਪਾਰਟੀ ਨੇ ਨਿਊਫਾਊਂਡਲੈਂਡ ਤੇ ਲੈਬਰਾਡੋਰ ਹਲਕੇ ਦੀ ਬੋਨਾਵਿਸਟਾ-ਬੁਰਿਨ-ਟ੍ਰਾਇਨਿਟੀ ਸੀਟ, ਟੋਰਾਂਟੋ ਹਲਕੇ ਦੀ ਸਕਾਰਬੋਰੋ-ਐਗਿਨਕੋਰਟ ਤੇ ਬ੍ਰਿਟਿਸ਼ ਕੋਲੰਬੀਆ ਦੀ ਸਾਊਥ ਸਰੀ-ਵਾਈਟ ਰੌਕ ਸੀਟ 'ਤੇ ਜਿੱਤ ਹਾਸਲ ਕੀਤੀ।  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਜਿੱਤ ਤੋਂ ਬਹੁਤ ਖੁਸ਼ ਨਜ਼ਰ ਅਤੇ ਉਨ੍ਹਾਂ ਨੇ ਜਿਮਨੀ ਚੋਣਾਂ 'ਚ ਜਿੱਤੇ ਸਾਰੇ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ।


Tags :


Des punjab
Shane e punjab
Des punjab