DES PANJAB Des punjab E-paper
Editor-in-chief :Braham P.S Luddu, ph. 403-293-9393
ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਇਲਾਕੇ 'ਚ ਫੈਲੀ ਜ਼ਹਿਰੀਲੀ ਗੈਸ
Date : 2017-12-12 PM 12:33:32 | views (380)

 ਬ੍ਰਿਟਿਸ਼ ਕੋਲੰਬੀਆ 'ਚ ਜ਼ਹਿਰੀਲੀ ਗੈਸ ਰਿਸਣ ਕਾਰਨ ਦਰਜਨਾਂ ਲੋਕ ਬਿਮਾਰ ਪੈ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਇਲਾਕੇ 'ਚ ਇੱਕ ਫਾਰਮ ਤੋਂ ਕਾਰਬਨ ਮੋਨੋਆਕਸਾਇਡ ਜ਼ਹਿਰੀਲੀ ਗੈਸ ਦਾ ਰਿਸਾਵ ਹੋ ਰਿਹਾ ਹੈ ਜਿਸ ਕਾਰਣ ਉਥੋਂ ਦੇ ਆਲੇ-ਦੁਆਲੇ ਦੇ ਲੋਕਾਂ ਇਸ ਇਸ ਜ਼ਹਿਰੀਲੀ ਗੈਸ ਤੋਂ ਕਾਫੀ ਪ੍ਰਭਵਿਤ ਹੋਏ ਅਤੇ ਉਨ੍ਹਾਂ ਦਾ ਸਾਹ ਲੈਣਾ ਔਖਾ ਹੋ ਗਿਆ।  ਇਸ ਇਲਾਕੇ ਦੇ ਦਰਜ਼ਨਾਂ ਲੋਕਾਂ ਨੂੰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।  ਹਸਪਤਾਲ 'ਚ ਦਾਖਲੇ ਕਰਵਾਏ ਗਏ 47 ਤੋਂ ਵੱਧ ਲੋਕਾਂ ਚੋਂ 10 ਦੀ ਹਾਲਤ ਬੇਹੱਦ ਖਰਾਬ ਦੱਸੀ ਜਾ ਰਹੀ ਹੈ।  ਫਾਰਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਬਨ ਮੋਨੋਆਕਸਾਇਡ ਗੈਸ ਇਕ ਪ੍ਰੈਸ਼ਰ ਵਾਸ਼ਰ ਦੇ ਇੰਜਣ 'ਚੋ ਲੀਕ ਹੋਈ ਜਿਸ ਨੂੰ ਨਰਸਰੀ ਸਾਫ ਕਰਨ ਲਈ ਵਰਤਿਆ ਜਾ ਰਿਹਾ ਸੀ। ਕਾਰਬਨ ਮੋਨੋਆਕਸਾਇਡ ਮਨੁੱਕੀ ਸਾਹ ਪ੍ਰਣਾਲੀ ਤੇ ਗਹਿਰਾ ਅਸਰ ਪਾਉਂਦੀ ਹੈ ਅਤੇ ਜ਼ਿਆਦਾ ਦੇਰ ਇਸ ਦੇ ਸੰਪਰਕ 'ਚ ਰਹਿਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। 


Tags :


Des punjab
Shane e punjab
Des punjab