DES PANJAB Des punjab E-paper
Editor-in-chief :Braham P.S Luddu, ph. 403-293-9393
ਪੀਟਰਬੋਰੋਹ 'ਚ ਵਾਪਰਿਆ ਜ਼ਬਰਦਸਤ ਸੜਕ ਹਾਦਸਾ
Date : 2017-12-11 PM 12:27:16 | views (373)

 ਓਂਟਾਰਓ ਦੇ ਸ਼ਹਿਰ ਪੀਟਰਬੋਰੋਹ 'ਚ ਹਾਈਵੇਅ 7 ਨੇੜੇ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਦੌਰਾਨ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ।  ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਨੇ ਦੱਸਿਆ ਕਿ ਉਕਤ ਮ੍ਰਿਤਕ ਔਰਤ ਨਾਲ ਦੋ ਬੱਚੇ ਵੀ ਸਨ ਜਿਨ੍ਹਾਂ ਨੂੰ ਇਸ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਬੱਚਿਆਂ ਦੀ ਉਮਰ ਤਕਰੀਬਨ 2 ਸਾਲ ਅਤੇ 7 ਸਾਲ ਦੱਸੀ ਜਾ ਰਹੀ ਹੈ। ਸੁਰੱਖਿਆ ਅਧਿਕਾਰੀਆਂ ਨੇ ਇਸ ਘਟਨਾ 'ਚ ਜ਼ਖਮੀ ਹੋਇਆਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ। ਪੁਲਿਸ ਹਾਲੇ ਇਸ ਸਬੰਧੀ ਜਾਂਚ 'ਚ ਜੁਟੀ ਹੋਈ ਹੈ ਕਿ ਇਹ ਹਾਦਸਾ ਕਿੰਝ ਵਾਪਰਿਆ।


Tags :


Des punjab
Shane e punjab
Des punjab