DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡੀਅਨ ਪੰਜਾਬਣ ਦਾ ਕਾਤਲ ਪਾਕਿਸਤਾਨ ਅਦਾਲਤ ਵਲੋਂ ਰਿਹਾਅ
Date : 2017-12-11 PM 12:18:47 | views (387)

 ਭਾਰਤੀ-ਕੈਨੇਡੀਅਨ ਕਾਰੋਬਾਰੀ ਰਾਜਵਿੰਦਰ ਕੌਰ ਗਿੱਲ ਨੂੰ ਅਗਵਾ ਕਰ ਕੇ ਪਾਕਿਸਤਾਨ 'ਚ ਉਸ ਦੀ ਹੱਤਿਆ ਕਰਨ ਦੇ ਦੋਸ਼ੀ ਹਾਫਿਜ਼ ਸ਼ਾਹਜ਼ਾਦ ਨੂੰ ਪਾਕਿਸਤਾਨ ਦੀ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ।  ਪਾਕਿ ਪੁਲਸ ਵੱਲੋਂ ਸ਼ਾਹਜ਼ਾਦ ਦੇ ਖ਼ਿਲਾਫ਼ ਠੋਸ ਸਬੂਤ ਪੇਸ਼ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਲਾਹੌਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਇਰਫਾਨ ਬਸਰਾ ਨੇ ਉਸ ਨੂੰ ਬਰੀ ਕੀਤਾ।  ਦੱਸਣਯੋਗ ਹੈ ਕਿ ਰਾਜਵਿੰਦਰ ਕੌਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਦੀ ਰਿਸ਼ਤੇਦਾਰ ਸੀ। ਪੰਜ ਸਾਲ ਪਹਿਲਾਂ ਲਾਹੌਰ ਪੁਲਿਸ ਨੇ ਰਾਜਵਿੰਦਰ ਕੌਰ ਗਿੱਲ ਦੇ ਪਿਤਾ ਸਿਕੰਦਰ ਸਿੰਘ ਗਿੱਲ ਦੀ ਸ਼ਿਕਾਇਤ ਉੱਤੇ ਹਾਫਿਜ਼ ਸ਼ਾਹਜ਼ਾਦ, ਸ਼ਾਹਿਦ ਗਜ਼ਨਫਰ ਉਰਫ਼ ਕ੍ਰਿਸ਼ਨਾ ਰਾਏ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ।  ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ 25 ਅਗਸਤ 2012 ਨੂੰ ਕੈਨੇਡਾ ਤੋਂ ਲਾਹੌਰ ਪੁੱਜੀ ਸੀ।  ਉਸ ਕੋਲ ਕੈਨੇਡੀਅਨ ਪਾਸਪੋਰਟ, ਨਕਦੀ, ਲੈਪਟਾਪ, ਸੋਨੇ ਦੇ ਗਹਿਣੇ ਅਤੇ ਕੁਝ ਹੋਰ ਕੀਮਤੀ ਚੀਜ਼ਾਂ ਸਨ। ਰਾਜਵਿੰਦਰ ਸ਼ਾਹਿਦ, ਹਾਫਿਜ਼ ਤੇ ਹੋਰਨਾਂ ਦੇ ਸੰਪਰਕ ਵਿੱਚ ਸੀ। ਸ਼ਾਹਿਦ ਨੇ ਹਾਫਿਜ਼ ਅਤੇ ਹੋਰਨਾਂ ਨਾਲ ਮਿਲ ਕੇ ਰਾਜਵਿੰਦਰ ਕੌਰ ਨੂੰ ਅਗਵਾ ਕਰ ਲਿਆ ਤੇ ਉਸ ਦਾ ਸਾਮਾਨ ਲੁੱਟਣ ਪਿੱਛੋਂ ਹੱਤਿਆ ਕਰ ਦਿੱਤੀ। ਸਿਕੰਦਰ ਸਿੰਘ ਗਿੱਲ ਦੇ ਵਕੀਲ ਆਫ਼ਤਾਬ ਅਹਿਮਦ ਬਾਜਵਾ ਨੇ ਕਿਹਾ ਕਿ ਦੋਸ਼ੀ ਨੇ ਮੈਜਿਸਟਰੇਟ ਸਾਹਮਣੇ ਆਪਣਾ ਜੁਰਮ ਕਬੂਲ ਲਿਆ ਸੀ ਕਿ ਉਨ੍ਹਾਂ ਨੇ ਰਾਜਵਿੰਦਰ ਦਾ ਸਾਮਾਨ ਲੁੱਟ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਲਾਸ਼ ਖਾਨਪੁਰ ਨਹਿਰ ਵਿੱਚ ਸੁੱਟ ਦਿੱਤੀ ਸੀ। ਬਾਜਵਾ ਨੇ ਕਿਹਾ ਕਿ ਉਹ ਹੁਣ ਇਸ ਫ਼ੈਸਲੇ ਨੂੰ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ।

 


Tags :


Des punjab
Shane e punjab
Des punjab