DES PANJAB Des punjab E-paper
Editor-in-chief :Braham P.S Luddu, ph. 403-293-9393
ਸੁਖਚੈਨ ਬਰਾੜ ਨੇ ਕੀਤਾ ਸੀ ਆਪਣੀ ਪਤਨੀ ਦਾ ਕਤਲ : ਅਦਾਲਤ 'ਚ ਮੰਨਿਆ ਕਸੂਰ
Date : 2017-12-08 PM 12:48:49 | views (438)

 ਬਰੈਂਪਟਨ ਵਾਸੀ ਕਬੱਡੀ ਕੁਮੈਂਟੇਟਰ ਸੁਖਚੈਨ ਬਰਾੜ ਨੇ ਅਦਾਲਤ 'ਚ ਮੰਨਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਉਸ ਦੇ ਬਾਅਦ ਟਰੱਕ ਨੂੰ ਅੱਗ ਦਿੱਤੀ ਸੀ।  ਸੁਖਚੈਨ ਦੇ ਇਸ ਬਿਆਨ ਤੋਂ ਬਾਅਦ ਮਾਮਲਾ ਹੁਣ ਇੱਕ ਹੋਰ ਨਵੇਂ ਮੋੜ ਤੇ ਆ ਖੜ੍ਹਾ ਹੋਇਆ ਹੈ।  ਸੁਣਵਾਈ ਦੌਰਾਨ ਸੁਖਚੈਨ ਬਰਾੜ ਨੇ ਕਿਹਾ ਕਿ ਉਸ ਦਾ ਆਪਣੀ ਪਤਨੀ ਗੁਰਪ੍ਰੀਤ ਨੂੰ ਕਤਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਉਸ ਨੂੰ ਆਪਣੀ ਪਤਨੀ ਦੀ ਇਸ ਗੱਲ ਦਾ ਬਹੁਤ ਗੁੱਸਾ ਸੀ ਕਿ ਗੁਰਪ੍ਰੀਤ ਨੇ ਉਸ ਰਾਤ ਕਿਹਾ ਸੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਰਨੀਆ ਸ਼ਹਿਰ ਲਾਗੇ ਹਾਈਵੇ 402 ਉੱਪਰ 30/31 ਜਨਵਰੀ 2016 ਦੀ ਰਾਤ ਨੂੰ ਸੁਖਚੈਨ ਤੇ ਉਸ ਦੀ ਪਤਨੀ ਟਰੱਕ ਰਾਹੀਂ ਟੋਰਾਂਟੋ ਤੋਂ ਅਮਰੀਕਾ ਵੱਲ ਜਾ ਰਹੇ ਸਨ ਪਰ ਰਾਹ ਵਿੱਚ ਸੁਖਚੈਨ ਅਤੇ ਗੁਰਪ੍ਰੀਤ ਲੜ ਪਏ।  ਸੁਖਚੈਨ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਸਾਰਨੀਆ ਨੇੜੇ ਪੁੱਜ ਕੇ ਉਸ ਨੇ ਟਰੱਕ ਹਾਈਵੇਅ ਤੋਂ ਬਾਹਰ ਕੱਢ ਕੇ ਟਰੱਕ ਸਟਾਪ 'ਤੇ ਰੋਕਿਆ। ਗੁਰਪ੍ਰੀਤ ਨੇ ਜਦ ਇਹ ਗੱਲ ਕਹੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ ਤਾਂ ਇਹ ਗੱਲ ਸੁਣ ਕੇ ਉਹ ਦੰਗ ਰਹਿ ਗਿਆ ਅਤੇ ਉਸ ਦੀ ਦਿਮਾਗ਼ੀ ਹਾਲਤ ਬੇਹੱਦ ਬੇਕਾਬੂ ਹੋ ਗਈ।  ਉਸ ਨੇ ਟਰੱਕ ਦੇ ਟਾਇਰਾਂ ਦਾ ਪ੍ਰੈਸ਼ਰ (ਹਵਾ) ਚੈੱਕ ਕਰਨ ਵਾਲਾ 2 ਕਿਲੋ ਦਾ ਹਥੌੜਾ ਹਥਿਆਰ ਵਜੋਂ ਵਰਤਿਆ,  ਆਪਣਾ ਬਚਾਅ ਕਰਦੀ ਗੁਰਪ੍ਰੀਤ ਨੇ ਦੋਵਾਂ ਹੱਥਾਂ ਨਾਲ ਗਲੇ ਤੋਂ ਫੜ ਕੇ ਸੁਖਚੈਨ ਉੱਪਰ ਹਮਲਾ ਕੀਤਾ ਪਰ  ਸੁਖਚੈਨ ਨੇ ਗੁਰਪ੍ਰੀਤ ਨੂੰ ਧੱਕਾ ਮਾਰ ਕੇ ਸਲੀਪਰ ਬੰਕ 'ਤੇ ਸੁੱਟਿਆ ਅਤੇ ਹਥੌੜੇ ਨਾਲ ਵਾਰ ਕੀਤੇ।  ਜਿਸ ਤੋਂ ਬਾਅਦ ਗੁਰਪ੍ਰੀਤ ਅੱਧਮਰੀ ਹੋ ਗਈ ਅਤੇ ਸੁਖਚੈਨ ਨੇ ਉਸ ਨੂੰ ਮਰ ਗਈ ਸਮਝਿਆ ਅਤੇ ਫਿਰ ਉਸ ਨੇ ਟਰੱਕ ਕੁਝ ਦੂਰ ਲਿਜਾ ਕੇ ਹਾਈਵੇਅ 'ਤੇ ਰੋਕਿਆ। ਇੱਥੇ ਡੀਜ਼ਲ ਛਿੜਕ ਕੇ ਟਰੱਕ ਨੂੰ ਅੱਗ ਲਗਾ ਦਿੱਤੀ।  ਇਸ ਮਗਰੋਂ ਸੁਖਚੈਨ ਨੇ ਪੁਲਸ ਨੂੰ ਝੂਠ ਬੋਲਿਆ ਕਿ ਟਰੱਕ ਨੂੰ ਅੱਗ ਲੱਗਣ ਬਾਰੇ ਉਹ ਕੁੱਝ ਨਹੀਂ ਜਾਣਦਾ। ਉਸ ਨੇ ਅਦਾਲਤ 'ਚ ਇਹ ਗੱਲ ਵੀ ਮੰਨੀ ਕਿ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਸ ਨੇ ਇਹ ਝੂਠ ਬੋਲਿਆ ਸੀ। ਉੱਧਰ ਸਰਕਾਰੀ ਵਕੀਲ ਨੇ ਸੁਖਚੈਨ ਦੀ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਹੈ ਕਿ ਗੁਰਪ੍ਰੀਤ ਨੇ ਸੁਖਚੈਨ ਉਪਰ ਹਮਲਾ ਕੀਤਾ ਸੀ ਜਾਂ ਉਸ ਦੀ ਬੇਇਜ਼ਤੀ ਕੀਤੀ ਸੀ।

 

 


Tags :


Des punjab
Shane e punjab
Des punjab