DES PANJAB Des punjab E-paper
Editor-in-chief :Braham P.S Luddu, ph. 403-293-9393
ਵੈਨਕੂਵਰ ਸਕਾਈ-ਟ੍ਰੇਨ 'ਚ ਮੁਸਲਿਮ ਲੜਕੀ 'ਤੇ ਹੋਇਆ ਨਸਲੀ ਹਮਲਾ
Date : 2017-12-07 PM 12:13:15 | views (420)

 ਵੈਨਕੂਵਰ 'ਚ ਸਕਾਈ ਟ੍ਰੇਨ 'ਚ ਸਫ਼ਰ ਕਰ ਰਹੀ ਇਕ ਵਿਦੇਸ਼ੀ ਮੁਸਲਮਾਨ ਕੁੜੀ ਨੇ ਇੱਕ ਵਿਅਕਤੀ ਵਲੋਂ ਦੁਰਵਿਵਹਾਰ ਕੀਤਾ ਗਿਆ ਅਤੇ ਉਸ ਨੂੰ ਹਿਜ਼ਾਬ ਉਤਾਰਨ ਲਈ ਧਮਕੀਆਂ ਵੀ ਦਿੱਤੀਆਂ।  ਹਮਲਾਵਰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਆਪਣੇ ਦੇਸ਼ ਵਾਪਸ ਚਲੀ ਜਾਵੇ।  ਵਿਦੇਸ਼ੀ ਮੁਸਲਿਮ ਕੁੜੀ ਅਤੇ ਹਮਲਾਵਾਰ 'ਚ ਹੋਈ ਹੱਥੋਪਾਈ ਦੌਰਾਨ ਕੁੜੀਆਂ ਦੀਆਂ ਚੀਕਾਂ ਸੁਣ ਕੇ ਟ੍ਰੇਨ 'ਚ ਮੌਜੂਦ ਜੈਕ ਟਾਇਲਰ ਨਾਂ ਦੇ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਕੁੜੀ ਦੀ ਮਦਦ ਕੀਤੀ ਅਤੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ।  ਮਿਲੀ ਜਾਣਕਾਰੀ ਅਨੁਸਾਰ ਇਸ ਮੁਸਲਿਮ ਕੁੜੀ ਦਾ ਨਾਮ ਨੂਰ ਫਾਦੇਲ ਹੈ ਅਤੇ ਰਾਤ 10 ਵਜੇ ਉਹ ਇਸ ਟ੍ਰੇਨ 'ਚ ਸਫ਼ਰ ਕਰ ਰਹੀ ਸੀ। ਨੂਰ ਨੇ ਦੱਸਿਆ ਕਿ ਟ੍ਰੇਨ ਜਦੋਂ ਉਸ 'ਤੇ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਕਈ ਲੋਕ ਮੌਜੂਦ ਸਨ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ ਪਰ ਜੈਕ ਨੇ ਉਸ ਨੂੰ ਇਸ ਮੁਸੀਬਤ ਤੋਂ ਬਚਾਇਆ।  ਨੂਰ ਨੇ ਇਸ ਨੌਜਵਾਨ ਨੂੰ 'ਹੀਰੋ' ਕਹਿ ਕੇ ਸੰਬੋਧਨ ਕੀਤਾ। ਨੂਰ ਨੇ ਕਿਹਾ ਇਹ ਸਚਮੁੱਚ ਹੀਰੋ ਹੈ ਜੋ ਲੋੜ ਪੈਣ 'ਤੇ ਕਿਸੇ ਵੀ ਅਣਜਾਣ ਦੀ ਮਦਦ ਕਰਨ ਲਈ ਭੱਜਿਆ ਆਇਆ। 

 


Tags :


Des punjab
Shane e punjab
Des punjab