DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਬਰਾੜ ਕਤਲ ਕਾਂਡ 'ਚ ਹੋਇਆ ਇੱਕ ਹੋਰ ਖੁਲਾਸਾ
Date : 2017-11-30 PM 12:26:58 | views (430)

 ਸੁਖਚੈਨ ਸਿੰਘ ਬਰਾੜ ਵਲੋਂ ਆਪਣੀ ਪਤਨੀ ਗੁਰਪ੍ਰੀਤ ਕੌਰ ਬਰਾੜ ਦਾ ਕਤਲ ਕਬੂਲਣ ਤੋਂ ਬਾਅਦ ਚੱਲ ਰਹੇ ਮੁੱਕਦਮੇ 'ਚ ਇੱਕ ਹੋਰ ਖੁਲਾਸਾ ਹੋਇਆ ਹੈ।  ਪੋਸਮਾਰਟਮ ਦੀ ਰਿਪੋਟਰ 'ਚ ਡਾ. ਟੋਬੀ ਰੋਜ਼ ਨੇ ਦਾਅਵਾ ਕੀਤਾ ਹੈ ਕਿ 31 ਜਨਵਰੀ 2016 ਨੂੰ ਗੁਰਪ੍ਰੀਤ ਕੌਰ ਬਰਾੜ ਟਰੱਕ ਨੂੰ ਅੱਗ ਲੱਗਣ ਵੇਲੇ ਜਿਊਦੀ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ ਪਰ ਉਸ ਦੇ ਸਿਰ ਤੇ ਕਈ ਵਾਰ ਹੋਣ ਕਾਰਨ ਉਸ ਦੀ ਖੋਪੜੀ ਫੱਟ ਚੁੱਕੀ ਸੀ।  ਡਾ. ਨੇ ਦੱਸਿਆ ਕਿ ਅੱਧਸੜੀ ਲਾਸ਼ ਦੀ ਸਾਹ ਨਲੀ 'ਚ ਧੂੰਏ ਦੇ ਕਣ ਮਿਲੇ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੜਦੇ ਟਰੱਕ 'ਚ ਉਸ ਦੇ ਸਾਹ ਚੱਲ ਰਹੇ ਸਨ ਤੇ ਧੂੰਏ ਨਾਲ ਦਮ ਘੁੱਟਣ ਕਾਰਨ ਉਸ ਦੀ ਮੌਤ ਹੋਈ।  ਸੁਣਵਾਈ ਦੌਰਾਨ ਅਦਾਲਤ 'ਚ ਗੁਰਪ੍ਰੀਤ ਕੌਰ ਬਰਾੜ ਦੇ ਸਿਰ ਨੇ ਵਾਰ ਕਰਨ ਲਈ ਵਰਤਿਆ ਗਿਆ ਹਥੌੜੇ ਵਰਗਾ 14 ਇੰਚ ਲੰਬਾ ਹਥਿਆਰ ਵੀ ਪੇਸ਼ ਕੀਤਾ।  ਡਾਕਟਰ ਦਾ ਕਹਿਣਾ ਹੈ ਕਿ ਸਿਰ ਦੀ ਸੱਟਾਂ ਕਾਰਨ ਗੁਰਪ੍ਰੀਤ ਬੇਹੋਸ਼ੀ ਦੀ ਹਾਲਤ 'ਚ ਸੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਅਗਰ ਉਸ ਸਮੇਂ ਗੁਰਪ੍ਰੀਤ ਬਰਾੜ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉਸ ਦੀ ਜਾਨ ਬੱਚ ਜਾਂਦੀ।  ਜ਼ਕਰਯੋਗ ਹੈ ਕਿ ਸੁਖਚੈਨ ਬਰਾੜ ਤੇ ਉਸ ਦੀ ਪਤਨੀ ਦੋਵੇਂ ਹੀ ਲਾਇਸੰਸੀ ਟਰੱਕ ਡਰਾਈਵਰ ਸਨ ਤੇ ਲੰਬੇ ਸਮੇਂ ਤੋਂ ਇਕੱਠੇ ਟਰੱਕ ਚਲਾ ਰਹੇ ਸਨ। ਸੁਖਚੈਨ ਆਪਣਾ ਜੁਰਮ ਕਬੂਲ ਕਰ ਚੁੱਕਿਅ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਹਥੌੜੇ ਨਾਲ ਮਾਰਿਆ ਤੇ ਟਰੱਕ ਨੂੰ ਅੱਗ ਲਗਾ ਦਿੱਤੀ। ਉਹ ਸਾਰਨੀਆ ਦੀ ਅਦਾਲਤ 'ਚ ਫਸਟ ਡਿਗਰੀ ਮਡਰ ਚਾਰਜ ਦਾ ਸਾਹਮਣਾ ਕਰ ਰਿਹਾ ਹੈ। ਸੁਖਚੈਨ ਸਿੰਘ ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੂੰ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਹ ਅਮਰੀਕਾ ਦੇ ਅਰਕੰਸਾਸ ਵੱਲ ਜਾ ਰਿਹਾ ਸੀ।


Tags :
Most Viewed News


Des punjab
Shane e punjab
Des punjab