DES PANJAB Des punjab E-paper
Editor-in-chief :Braham P.S Luddu, ph. 403-293-9393
ਸੀ.ਐਫ਼.ਐਲ. ਚੈਂਪੀਅਨਸ਼ਿਪ ਸਬੰਧੀ ਮੇਅਰ ਟੌਰੀ ਅਤੇ ਮੇਅਰ ਨੈਨਸੀ 'ਚ ਟਵੀਟਰ ਤੇ ਹੋਈ ਸ਼ਬਦੀ ਜੰਗ
Date : 2017-11-26 PM 12:04:08 | views (407)

  ਸੀ.ਐਫ਼.ਐਲ. ਚੈਂਪੀਅਨਸ਼ਿੱਪ 'ਚ ਆਰਗੋਨੌਇਟਸ ਅਤੇ ਸਟੈਪਡੇਡਰ ਵਿਚਾਲੇ ਹੋਣ ਵਾਲੇ ਮੈਚ ਤੋਂ ਇੱਕ ਪਹਿਲਾਂ ਟੋਰਾਂਟੋ ਦੇ ਮੇਅਰ ਟੌਰੀ ਅਤੇ ਕੈਲਗਰੀ ਦੇ ਮੇਅਰ ਨੈਨਸੀ ਨੇ ਇੱਕ-ਦੂਜੇ ਨੂੰ ਟਵੀਟ ਰਾਹੀਂ ਸ਼ਬਦੀ ਹਮਲੇ ਕੀਤੇ। ਇਸੇ ਦੌਰਾਨ ਓਟਾਵਾ ਦੇ ਮੇਅਰ ਜਿਮ ਵਾਸਟਨ ਜੋ ਕਿ ਗ੍ਰੇ-ਕੱਪ ਦੀ ਮੇਜ਼ਬਾਨੀ ਕਰ ਰਹੇ ਹਨ, ਨੇ ਟਰਾਂਟੋ ਦੇ ਮੇਅਰ ਨੂੰ ਕਿਹਾ ਕਿ ਉਨਾਂ ਵਲੋਂ ਆਰਗੋਨੌਇਟਸ ਦੀ ਟੀਮ ਨੂੰ ਸਮੱਰਥਨ ਦਿੱਤਾ ਜਾਵੇਗਾ ਜਿਸ ਦੇ ਜੁਆਬ 'ਚ ਟਰਾਂਟੋ ਦੇ ਮੇਅਰ ਜਾਨ ਟੌਰੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਜ਼ਿਕਰਯੋਗ ਹੈ ਕਿ ਓਟਾਵਾ ਦੀ ਟੀਮ ਰੈਡਬਲੈਕਸ ਚੈਂਪੀਅਨਸ਼ਿੱਪ 'ਚ ਸੈਮੀਫਾਇਨਲ ਤੱਕ ਦਾ ਹੀ ਸਫ਼ਰ ਤੈਅ ਕਰ ਸਕੀ ਸੀ।


Tags :


Des punjab
Shane e punjab
Des punjab