DES PANJAB Des punjab E-paper
Editor-in-chief :Braham P.S Luddu, ph. 403-293-9393
ਹਾਊਸਿੰਗ ਯੋਜਨਾ ਤਹਿਤ ਓਟਵਾ ’ਚ 100,000 ਨਵੇਂ ਰਿਹਾਇਸ਼ੀ ਯੂਨਿਟ ਕੀਤੇ ਜਾਣਗੇ ਤਿਆਰ
Date : 2017-11-23 PM 01:06:10 | views (414)

 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਟੋਰਾਂਟੋ ਦੇ ਇਕ ਇਲਾਕੇ ਵਿਚ ਦੌਰਾ ਕੀਤਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ 530,000 ਪਰਿਵਾਰਾਂ ਦੀਆਂ ਜ਼ਰੂਰੀ ਰਿਹਾਇਸ਼ੀ ਲੋੜਾਂ ਨੂੰ ਪੂਰਾ ਕਰਨ ਲਈ 11.2 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਇਸ ਰਿਹਾਇਸ਼ ਯੋਜਨਾ ਤਹਿਤ ਓਟਵਾ ’ਚ 100,000 ਨਵੇਂ ਰਿਹਾਇਸ਼ੀ ਯੂਨਿਟ ਤਿਆਰ ਕੀਤੇ ਜਾਣਗੇ। ਫੈਡਰਲ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਜਨਾ ਤਹਿਤ ਆਉਣ ਵਾਲੇ ਦਹਾਕੇ ਵਿੱਚ 100,000 ਨਵੇਂ ਰਿਹਾਇਸ਼ੀ ਯੂਨਿਟ ਬਣਾਏ ਜਾਣਗੇ ਅਤੇ 300,000 ਦੀ ਮੁਰੰਮਤ ਕੀਤੀ ਜਾਵੇਗੀ। ਟਰੂਡੋ ਨੇ ਕਿਹਾ ਕਿ ‘ਇਹ ਯੋਜਨਾ ਫੈਡਰਲ ਸਰਕਾਰ ਲਈ ਹਾਊਸਿੰਗ ਫਾਈਲ ’ਚ ਇੱਕ ਮਹੱਤਵਪੂਰਨ ਵਾਪਸੀ ਹੈ। ਇਸ ਯੋਜਨਾ ’ਚ ਨਿਵੇਸ਼ ਦਾ ਕੁੱਲ ਖਰਚ 40 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।ਸਾਨੂੰ ਪਤਾ ਹੈ ਕਿ ਪੂਰੇ ਦੇਸ਼ ਵਿੱਚ ਕੈਨੇਡੀਅਨਾਂ ਲਈ ਹਾਊਸਿੰਗ ਸਮਰੱਥਾ ਇੱਕ ਵੱਡੀ ਸਮੱਸਿਆ ਹੈ। ਅਸੀਂ ਇਸ ਦਾ ਹੱਲ ਕਰਨ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ”।

 


Tags :


Des punjab
Shane e punjab
Des punjab