DES PANJAB Des punjab E-paper
Editor-in-chief :Braham P.S Luddu, ph. 403-293-9393
ਹਰਜੀਤ ਸੱਜਣ ਨੇ ਅਭਿਆਸ ਦੌਰਾਨ ਹੋਈ ਫੌਜੀ ਦੀ ਮੌਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Date : 2017-11-20 PM 12:28:08 | views (317)

 ਕੈਨੇਡੀਅਨ ਆਰਮੀ ਫੋਰਸ 'ਚ ਅਭਿਆਸ ਦੌਰਾਨ ਫੌਜੀ ਨੋਲਨ ਕਾਰਿਬੂ ਦੀ ਬੀਤੇ ਦਿਨੀਂ ਹੋਈ ਮੌਤ 'ਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮ੍ਰਿਤਕ ਫੌਜੀ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ ਅਤੇ ਕੈਨੇਡੀਅਨ ਫੌਜ ਪਰਿਵਾਰ ਪ੍ਰਤੀ ਡੂੰਘਾ ਦੁੱਖ ਜ਼ਾਹਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਸੰਬੰਧ 'ਚ ਮੈਂ ਇਸ ਸਮੇਂ ਹੋਰ ਕੋਈ ਟਿੱਪਣੀ ਨਹੀਂ ਕਰਾਂਗਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ 'ਚ ਆਰਮੀ ਬੇਸ 'ਚ ਅਭਿਆਸ ਦੌਰਾਨ ਨੋਲਨ ਕਾਰਿਬੂ ਨਾਂ ਦੇ ਫੌਜ ਦੀ ਬੀਤੇ ਦਿਨੀਂ ਮੌਤ ਹੋ ਗਈ, ਜੋ ਕਿ ਰਾਇਲ ਵਿਨੀਪੈਗ ਰਾਈਫਲਜ਼ ਰੈਜ਼ੀਮੈਂਟ ਦਾ ਹਿੱਸਾ ਸੀ। ਨੋਲਨ ਦੀ ਮੌਤ ਕਾਰਨ ਉਸ ਦੇ ਪਰਿਵਾਰ ਅਤੇ ਦੋਸਤਾਂ ਵਿਚਾਲੇ ਸੋਗ ਦੀ ਲਹਿਰ ਹੈ। ਨੋਲਨ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸੇਜ਼ ਵਲੋਂ ਜਾਂਚ ਕੀਤੀ ਜਾ ਰਹੀ ਹੈ।


Tags :
Most Viewed News


Des punjab
Shane e punjab
Des punjab