International

ਫਰਾਂਸ ਵਿਚ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਵਾਲੇ ਈਰਾਨੀ ਡਿਪਲੋਮੈਟ ਨੂੰ 20 ਸਾਲ ਦੀ ਸਜ਼ਾ

ਬਰੱਸਲਜ਼-  ਬੈਲਜ਼ੀਅਮ ਦੀ ਕੋਰਟ ਨੇ 2018 ਵਿਚ ਫਰਾਂਸ ਵਿਚ ਆਯੋਜਤ ਇੱਕ ਰੈਲੀ ਵਿਚ ਧਮਾਕੇ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਈਰਾਨ ਦੇ ਡਿਪਲੋਮੈਟ ਅਸਦੋਲ ਅਸਾਦੀ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਸਾਦੀ ਨੂੰ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਬੰਬ ਧਮਾਕੇ ਦਾ ਮਕਸਦ ਈਰਾਨ ਦੇ ਵਿਰੋਧੀ ਦਲਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਹ ਰੈਲੀ ਉਨ੍ਹਾਂ ਨੇ ਹੀ ਕੀਤੀ ਸੀ।
ਬੈਲਜ਼ੀਅਮ ਦੀ ਕੋਰਟ ਨੇ ਅਸਾਦੀ ਅਤੇ ਤਿੰਨ ਹੋਰਾਂ ਨੂੰ ਵੀ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਧਮਾਕੇ ਦੇ ਜ਼ਰੀਏ ਨੈਸ਼ਨਲ ਕਾਊਂਸਿਲ ਆਫ਼ ਰੈਸਿਸਟੈਂਸ ਆਫ਼ ਈਰਾਨ ਦੇ ਸੀਨੀਅਰ ਨੇਤਾਵਾਂ ਦੀ ਹੱਤਿਆ ਦੀ ਸਾਜਿਸ਼ ਸੀ। ਇਹ ਰੈਲੀ ਪੈਰਿਸ ਦੇ ਨੇੜੇ ਆਯੋਜਤ ਕੀਤੀ ਗਈ ਸੀ। ਲੇਕਿਨ ਬੈਲਜ਼ੀਅਮ , ਜਰਮਨ ਅਤੇ ਫਰਾਂਸ ਦੀ ਪੁਲਿਸ ਨੇ ਸਮਾਂ ਰਹਿੰਦੇ ਇਸ ਦਾ ਪਰਦਾਫਾਸ਼ ਕਰ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close