International

ਭਾਰਤੀ ਮੂਲ ਦੀ ਨੀਰਾ ਟੰਡਨ ਰਾਸ਼ਟਰਪਤੀ ਦੀ ਸਟਾਫ ਸਕੱਤਰ ਨਿਯੁਕਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਵਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਭਾਰਤੀ ਮੂਲ ਦੀ ਅਮਰੀਕਨ ਨੀਰਾ ਟੰਡਨ ਨੂੰ ਰਾਸ਼ਟਰਪਤੀ ਜੋ ਬਾਈਡਨ ਦੀ ਸਟਾਫ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟੰਡਨ ਸੈਂਟਰ ਫਾਰ ਅਮੈਰਕੀਨ ਪ੍ਰੋਗ੍ਰੈਸ ਦੀ ਸਾਬਕਾ ਪ੍ਰਧਾਨ ਹੈ ਜਿਨਾਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਵਾਈਟ ਹਾਊਸ ਦੇ ਬਜਟ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਸੀ ਪਰੰਤੂ ਬਾਅਦ ਵਿਚ ਵਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਟੰਡਨ ਦੀ ਜਿੰਮੇਵਾਰੀ ਵਿਚ ਵਾਧਾ ਕੀਤਾ ਗਿਆ ਹੈ। ਉਹ ਵਾਈਟ ਹਾਊਸ ਦੀ ਕੇਂਦਰੀ ਪ੍ਰਣਾਲੀ ਵਿਚ ਸਟਾਫ ਸਕੱਤਰ ਵਜੋਂ ਭੂਮਿਕਾ ਨਿਭਾਵੇਗੀ। ਉਹ ਰਾਸ਼ਟਰਪਤੀ ਲਈ ਨਿਰਨਾਗੱਤ ਪ੍ਰਕ੍ਰਿਆ ਨੂੰ ਅੱਗੇ ਵਧਾਵੇਗੀ ਤੇ ਹੋਰ ਅਨੇਕਾਂ ਮੁੱਦਿਆਂ ਉਪਰ ਰਾਸ਼ਟਰਪਤੀ ਲਈ ਕੰਮ ਕਰੇਗੀ। ਟੰਡਨ ਮੌਜੂਦਾ ਸਟਾਫ ਸਕੱਤਰ ਜੈਸਿਕਾ ਹਰਟਜ਼ ਦੀ ਜਗਾ ਲਵੇਗੀ ਜਿਸ ਨੇ ਹਾਲ ਹੀ ਵਿਚ ਅਹੁੱਦਾ ਛੱਡਣ ਦਾ ਐਲਾਨ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close