Canada

ਅਲਬਰਟਾ ਨੇ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਸ਼ਾਟਸ ਦੀ ਯੋਜਨਾ ਬਣਾਈ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਕੋਵਿਡ-19 ਬੂਸਟਰ ਸ਼ਾਟ ਦੀ ਤਿਆਰੀ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਸੂਬੇ ਵਿਚ ਓਮੀਕ੍ਰਾਨ ਵੈਰੀਐਂਟ ਦੇ ਦੋ ਹੋਰ ਮਾਮਲਿਆਂ ਦੀ ਪਛਾਣ ਕੀਤੀ ਗਈ।
ਸਿਹਤ ਮੰਤਰੀ ਜੇਸਨ ਕਾਪਿੰਗ ਨੇ ਐਲਾਨ ਕੀਤਾ ਕਿ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਅਲਬਰਟਨ, ਜੋ ਵੈਕਸੀਨ ਦੀ ਆਪਣੀ ਦੂਜੀ ਖੁਰਾਕ 6 ਮਹੀਨਾ ਪਹਿਲਾਂ ਲੈ ਚੁੱਕੇ ਹਨ ਆਪਣੀ ਤੀਜੀ ਖੁਰਾਕ ਬੁੱਕ ਕਰਾਉਣ ਦੇ ਸਮਰੱਥ ਹੋਣਗੇ। ਹੋਰਨਾ ਉਮਰ ਵਰਗ ਦੇ ਲੋਕਾਂ ਲਈ ਬੂਸਟਰ ਦਾ ਰੋਲ ਆਊਟ ਟੀਕਿਆਂ ਦੀ ਸਪਲਾਈ ’ਤੇ ਨਿਰਭਰ ਕਰੇਗਾ। ਕੋਪਿੰਗ ਨੇ ਕਿਹਾ ਕਿ ਬੂਸਟਰ ਖੁਰਾਕ ਕੁਝ ਸਾਈਟਾਂ ’ਤੇ ਨਿਯੁਕਤ ਅਤੇ ਵਾਕ ਇਨ ਰਾਹੀਂ ਪ੍ਰਸ਼ਾਸਿਤ ਕੀਤੀ ਜਾਏਗੀ।
ਅਪਾਇੰਟਮੈਂਟ ਪੂਰੇ ਸੂਬੇ ਵਿਚ 1400 ਤੋਂ ਵੱਧ ਫਾਰਮੇਸੀਆਂ ਦੇ ਨਾਲ-ਨਾਲ ਏ. ਐਚ. ਐਸ. ਸਾਈਟਾਂ ਅਤੇ ਹਿੱਸਾ ਲੈਣ ਵਾਲੇ ਮੈਡੀਕਲ ਕਲੀਨਿਕਾਂ ’ਤੇ ਰਿਜ਼ਰਵ ਹੋਣਗੇ।

Show More

Related Articles

Leave a Reply

Your email address will not be published. Required fields are marked *

Close