National

ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਪਰਤੇ ਗਲੋਬਮਾਸਟਰ ਜਹਾਜ਼

ਨਵੀਂ ਦਿੱਲੀ-  ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰਫੋਰਸ ਦਾ ਪਹਿਲਾ ਸੀ-17 ਗੋਲਬਮਾਸਟਰ ਜਹਾਜ਼ ਵੀਰਵਾਰ ਤੜਕੇ ਹਿੰਡਨ ਏਅਰਬੇਸ ’ਤੇ ਉਤਰਿਆ। ਜਹਾਜ਼ ਨੇ ਰੋਮਾਨੀਆ ਦੇ ਬੁਖਾਰੇਸਟ ਤੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਸਵੇਰੇ 8 ਵਜੇ ਤੱਕ ਦੋ ਹੋਰ ਸੀ-17 ਗਲੋਬਮਾਸਟਰ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚ ਗਏ। ਦੂਜੇ ਜਹਾਜ਼ ਵਿਚ 220 ਅਤੇ ਤੀਜੇ ਜਹਾਜ਼ ਵਿਚ 208 ਭਾਰਤੀ ਦਿੱਲੀ ਪੁੱਜੇ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਯਾਤਰੀਆਂ ਦਾ ਸੁਆਗਤ ਕੀਤਾ। ਉਧਰ, ਭਾਰਤ ਵਿਚ ਰੂਸੀ ਅੰਬੈਸੀ ਨੇ ਦਾਅਵਾ ਕੀਤਾ ਕਿ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾ ਕੇ ਯੂਕਰੇਨ ਮਨੁੱਖੀ ਕਵਚ ਦੇ ਰੂਪ ਵਿਚ ਇਸਤੇਮਾਲ ਕਰ ਰਿਹਾ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close