Punjab

ਮਜੀਠੀਆ ਨੂੰ ਸਿੱਧੂ ਤੋਂ ਡਰ ਲੱਗਦੈ ਕਿਤੇ ਡਰੱਗ ਰਿਪੋਰਟ ਨਾ ਖੁਲ੍ਹਵਾ ਦੇਵੇ : ਨਵਜੋਤ ਕੌਰ

ਅੰਮ੍ਰਿਤਸਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਰਾਜਨੀਤਕ ਹਮਲਾ ਕਰਦਿਆਂ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨਾਲ ਸੰਬੰਧ ਹਨ, ਏਸੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਬਾਰੇ ਕਦੇ ਨਹੀਂ ਬੋਲਦਾ।
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੀ ਕਾਂਗੜਾ ਕਾਲੋਨੀ ਵਿੱਚ ਦਮੂਹੀ ਮੰਦਰ ਦੇ ਨੇੜੇ ਆਪਣੇ ਕੌਂਸਲਰਾਂ ਨੂੰ ਫਾਗਿੰਗ ਮਸ਼ੀਨਾਂ ਭੇਂਟ ਕਰਨ ਲਈ ਪਹੁੰਚੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਮਜੀਠੀਆ ਉੱਤੇ ਉਕਤ ਟਿੱਪਣੀ ਉਸ ਸਮੇਂ ਕੀਤੀ, ਜਦ ਪੱਤਰਕਾਰਾਂ ਨੇ ਨਵਜੋਤ ਸਿੰਘ ਸਿੱਧੂ ਦੀ ਕਰਤਾਰਪੁਰ ਲਾਂਘੇ ਦੀ ਫੇਰੀਬਾਰੇ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਬਾਰੇ ਪੁੱਛਿਆ ਸੀ। ਡਾਕਟਰ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਉੱਤੇ ਵਿਅੰਗ ਕੱਸਿਆ ਕਿ ਉਹ ਸਿੱਧੂ ਜੋੜੇ ਦਾ ਪ੍ਰਚਾਰ ਕਰਨ ਲੱਗੇ ਹੋਏ ਹਨ ਤੇ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ (ਮਜੀਠੀਆ) ਨੂੰ ਸਿੱਧੂ ਤੋਂ ਡਰ ਲੱਗਦਾ ਹੈ ਕਿਉਂਕਿ ਸਿੱਧੂ ਉਨ੍ਹਾਂ ਦੀ ਡਰੱਗ ਰਿਪੋਰਟ ਖੁੱਲ੍ਹਵਾਉਣ ਲੱਗੇ ਹੋਏ ਹਨ। ਉਸ ਰਿਪੋਰਟ ਵਿੱਚ ਡਰੱਗ ਤਸਕਰ ਭੋਲਾ ਨੇ ਪਹਿਲੇ ਪੇਜ਼ ਉੱਤੇਮਜੀਠੀਆ ਦਾ ਨਾਂਅ ਲਿਆ ਹੈ, ਜਿੱਥੇ ਲਿਖਿਆ ਹੈ ਕਿ ਅਸੀਂ ਛੋਟੀ ਮੱਛੀ ਹਾਂ, ਪਕੜਨਾ ਹੈ ਤਾਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਫੜਿਆ ਜਾਏ।

Show More

Related Articles

Leave a Reply

Your email address will not be published. Required fields are marked *

Close