National

ਭਾਰਤ ਨੇ ਲਾਂਚ ਕੀਤੀ ਗਾਂ ਦੇ ਗੋਬਰ ਦੀ ਚਿੱਪ

ਭਾਰਤ ‘ਚ ਰਾਸ਼ਟਰੀ ਕਾਮਧੇਨੂ ਕਮਿਸ਼ਨ ਨੇ ਸੋਮਵਾਰ ਨੂੰ ਗਾਂ ਦੇ ਗੋਬਰ ਤੋਂ ਬਣਿਆ ਇੱਕ ਚਿੱਪ (3ਰਮ 4ਚਅਪ 3ੀਜਬ) ਲਾਂਚ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਮੋਬਾਇਲ ਹੈਂਡਸੈਟ ਦਾ ਰੇਡੀਏਸ਼ਨ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਕਮਿਸ਼ਨ ਦੇ ਨਿਰਦੇਸ਼ਕ ਵਲਭ ਭਾਈ ਕਥੀਰਿਆ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਅਸੀਂ ਦੇਖਿਆ ਹੈ ਕਿ ਮੋਬਾਇਲ ਦੇ ਨਾਲ ਰੱਖਦੇ ਹਾਂ ਤਾਂ ਰੇਡੀਏਸ਼ਨ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ, ਬਿਮਾਰੀ ਤੋਂ ਬਚਣਾ ਹੈਤਾਂ ਅੱਗੇ ਆਉਣ ਵਾਲੇ ਸਮੇਂ ਇਹ ਵੀ ਕੰਮ ਆਉਣ ਵਾਲਾ ਹੈ, ਇਸ ਦੇ ਨਾਲ ਹੀ ਕਾਮਧੇਨੂ ਕਮਿਸ਼ਨ ਨੇ ਗਾਂ ਦੇ ਗੋਬਰ ਤੋਂ ਬਣੇ ਕਈ ਦੂਸਰੇ ਪ੍ਰੋਡਕਟ ਵੀ ਲਾਂਚ ਕੀਤੇ, ਜਿੰਨ੍ਹਾਂ ਦੇ ਟਿੱਚਾ ਇਸ ਦੀਵਾਲੀ ਤੇ ਪ੍ਰਦੂਸ਼ਣ ਘੱਟ ਕਰਨ ਦਾ ਹੈ। ਦਰਅਸਲ, ਇਸ ਦੀਵਾਲੀ ‘ਤੇ ਚੀਨ ਨਿਰਮਿਤ ਉਤਪਾਦਾਂ ਦਾ ਬਾਈਕਾਰ ਕਰਨਾ ਯਕੀਨੀ ਬਣਾਓ ਅਤੇ ਗਾਂ ਦੇ ਗੋਬਰ ਤੋਂ ਬਾਣੇ ਦੀਵੇ ਅਤੇ ਭਗਵਾਨ ਗਣੇਸ਼ ਅਤੇ ਲਕਸ਼ਮੀ ਦੀ ਮੁਰਤੀਆਂ ਸਹਿਤ ਕਈ ਦੂਸਰੀਆਂ ਸਮੱਗਰੀਆਂ ਦੇ ਉਪਯੋਗ ਨੂੰ ਵਧਾਵਾ ਦੇਣ ਲਈ ਕਾਮਧੇਨੂ ਕਮਿਸ਼ਨ ਨੇ ਕਾਮਧੇਨੂ ਦੀਵਾਲੀ ਅਭਿਆਨ ਚਲਾਉਣ ਦਾ ਐਲਾਨ ਕੀਤਾ ਹੈ। ਵੱਲਭ ਭਾਈ ਕਥੀਰਿਆ ਨੇ ਕਾਨਫਰੰਸ ‘ਦ ਗੋਬਰ ਦੇ ਦਿੱਤੇ, ਸ਼ੁੱਭ ਲਾਭ ਅਤੇ ਗੋਬਰ ਦੇ ਚਿੱਪ ਵੀ ਦਿਖਾਏ, ਉਨ੍ਹਾਂ ੇਨ ਕਿਹਾ ਕਿ ਗਾਂ ਦੇ ਗੋਬਰ ਨਾਲ ਸਭ ਦੀ ਰੱਖਿਆ ਹੋਵੇਗੀ। ਇਸ ਸਭ ਕੁੱਝ ਘਰ ‘ਚ ਆਵੇਗਾ ਤਾਂ ਘਰ ਰੇਡੀਏਸ਼ਨ ਫ੍ਰੀ ਹੋ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close