Canada
ਕੈਲਗਿਰੀ ਇਲੈਕਸ਼ਨ 2019 : ਅਡਵਾਂਸ ਪੋਲੰਿਗ ਸ਼ੁਰੂ, ਹੋਵੇਗੀ 13 ਅਪ੍ਰੈਲ ਤੱਕ
ਕੈਲਗਿਰੀ: ਕੈਲਗਿਰੀ ਚੋਣਾਂ ਦੇ ਮੱਦੇਨਜਰ ਅਡਵਾਂਸ ਪੋਲੰਿਗ ਸ਼ੁੁਰੂ ਹੋ ਚੁੱਕੀ ਹੈ ਜੋ ਕਿ 13 ਅਪ੍ਰੈਲ ਤੱਕ ਚੱਲੇਗੀ। ਕੈਲਗਿਰੀ ਕਰਾਸ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਦੀ ਚੋਣ ਮੁਹਿੰਮ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿਹੜੇ ਵੀ ਵੋਟਰ 16 ਅਪ੍ਰੈਲ ਨੂੰ ਕਿਸੇ ਵੀ ਕਾਰਨ ਕਰਕੇ ਵੋਟ ਨਹੀਂ ਪਾ ਸਕਦੇ ਉਹ ਅਡਵਾਂਸ ਪੋਲ ਦਾ ਲਾਹਾ ਲੈ ਕੇ ਕੈਲਗਿਰੀ ਕਰਾਸ ਦੇ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੂੰ ਵੋਟ ਕਰ ਸਕਦੇ ਹਨ। ਇਹ ਅਡਵਾਂਸ ਪੋਲ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗੀ। ਵੋਟਰਾਂ ਨੂੰ ਅਪੀਲ ਹੈ ਕਿ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਇਥੇ ਇਹ ਵੀ ਵਰਨਣਯੋਗ ਹੈ ਕਿ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੂੰ ਸਾਰੀਆਂ ਕਮਿਊਨਟੀਆਂ, ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਹੰੁਗਾਰਾ ਵੀ ਮਿਲ ਰਿਹਾ ਹੈ। ਇਸ ਮੌਕੇ ਇਹ ਵੀ ਦੱਸ ਦਈਏ ਕਿ ਕੈਲਗਿਰੀ ਕਰਾਸ ਦੀ ਹੋਈ ਡਿਬੇਟ ਵਿਚ ਵੀ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਛਾਏ ਰਹੇ ਜਿਥੇ ਉਨ੍ਹਾਂ ਨੇ ਕੈਲਗਿਰੀ ਦੇ ਕਈ ਅਹਿਮ ਮੁਦਿੱਆਂ ਤੇ ਬਹਿਸ ਕੀਤੀ। ਇਹ ਚੋਣਾ 16 ਅਪ੍ਰੈਲ ਨੂੰ ਹੋਣਗੀਆਂ।