International

ਨੇਤਨਯਾਹੂ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਤਿਆਰੀ

ਤੇਲ ਅਵੀਵ : ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ਆਈਸੀਸੀ) ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਯਾਵ ਗਾਲਾਂਟ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਆਈਸੀਸੀ ਦੇ ਇਸ ਸੰਭਾਵਿਤ ਕਦਮ ’ਤੇ ਸਵਾਲ ਖੜ੍ਹੇ ਕੀਤੇ ਹਨ। ਆਈਸੀਸੀ ਦੀ ਸੰਭਾਵਿਤ ਗ੍ਰਿਫਤਾਰੀ ਵਾਰੰਟਾਂ ਦੀ ਸੂਚੀ ਵਿੱਚ ਹਮਾਸ ਨੇਤਾਵਾਂ ਯਾਹਿਆ ਸਿਨਵਰ ਅਤੇ ਮੁਹੰਮਦ ਦੇਈਫ ਦੇ ਨਾਂ ਵੀ ਸ਼ਾਮਲ ਹਨ। ਹਮਾਸ ਅਤੇ ਇਜ਼ਰਾਇਲੀ ਨੇਤਾਵਾਂ ਨੂੰ ਇਕੱਠੇ ਰੱਖਣ ’ਤੇ ਅਮਰੀਕਾ ਗੁੱਸੇ ’ਚ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਨੇਤਨਯਾਹੂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਦੇ ਮਾਮਲੇ ਨੂੰ ਘਿਨਾਉਣੇ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਕੋਈ ਸਮਾਨਤਾ ਨਹੀਂ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਅਸੀਂ ਇਜ਼ਰਾਈਲ ਦੀ ਸੁਰੱਖਿਆ ਨੂੰ ਖਤਰੇ ਦੇ ਖਿਲਾਫ ਖੜ੍ਹੇ ਹਾਂ। ਇਸ ਤੋਂ ਪਹਿਲਾਂ ਆਈਸੀਸੀ ਦੇ ਮੁੱਖ ਵਕੀਲ ਕਰੀਮ ਖਾਨ ਨੇ ਸੀਐਨਐਨ ਨੂੰ ਦੱਸਿਆ ਕਿ ਅਦਾਲਤ ਗਾਜ਼ਾ ਵਿੱਚ ਹਮਲੇ ਦੌਰਾਨ ਯੁੱਧ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਹੈ। ਉਸਨੇ ਇਜ਼ਰਾਈਲ ’ਤੇ 7 ਅਕਤੂਬਰ ਦੇ ਹਮਲੇ ਲਈ ਹਮਾਸ ਦੇ ਨੇਤਾ ਯਾਹਿਆ ਸਿਨਵਰ ਲਈ ਵੀ ਅਜਿਹਾ ਹੀ ਵਾਰੰਟ ਮੰਗਿਆ ਸੀ।

Show More

Related Articles

Leave a Reply

Your email address will not be published. Required fields are marked *

Close