Canada

ਅਲਬਰਟਾ ‘ਚ ਕੋਰੋਨਾਵਾਇਰਸ ਦੇ ਇੱਕੋ ਦਿਨ 117 ਨਵੇਂ ਕੇਸ ਮਿਲੇ, ਹੁਣ ਤੱਕ 11 ਲੋਕਾਂ ਦੀ ਮੌਤ

ਕੈਲਗਰੀ : ਅਲਬਰਟਾ ‘ਚ ਅੱਜ ਇੱਕੋ ਦਿਨ 117 ਨਵੇਂ ਕੋਰੋਨਾਵਾਇਰਸ ਦੇ ਕੇਸ ਮਿਲਣ ਤੋਂ ਬਾਅਦ ਲੋਕਾਂ ‘ਚ ਕੋਰੋਨਾਵਾਇਰਸ ਦਾ ਡਰ ਵੱਧਦਾ ਜਾ ਰਿਹਾ ਹੈ। ਅਲਬਰਟਾ ਸੂਬਟੇ ‘ਚ ਹੁਣ ਕੁਲ ਮਰੀਜ਼ਾਂ ਦੀ ਗਿਣਤੀ ਵੱਧ ਕੇ 871 ਤੱਕ ਪਹੁੰਚ ਚੁੱਕੀ ਹੈ। ਚੰਗੀ ਖਬਰ ਇਹ ਹੈ ਕਿ ਪ੍ਰੀਮੀਅਰ ਜੇਨਸ ਕੇਨੀ ਨੇ ਇਹ ਐਲਾਨ ਕੀਤਾ ਹੈ ਕਿ ਪਿਛਲੇ 24 ਘੰਟਿਆਂ ‘ਚ 4000 ਲੋਕਾਂ ਦੇ ਕੋਰੋਨਾਵਾਇਰਸ ਸਬੰਧੀ ਟੈਸਟ ਕੀਤੇ ਗਏ ਅਤੇ ਇਹ ਟੈਸਟ ਹੁਣ ਰੋਜ਼ਾਨਾ ਕੀਤੇ ਜਾਣਗੇ ਤਾਂ ਜੋ ਬਿਮਾਰ ਲੋਕਾਂ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕੇ। ਹੁਣ ਤੱਕ ਸੂਬੇ ‘ਚ 142 ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁਕੇ ਹਨ। ਅੱਜ ਪ੍ਰਧਾਨ ਮੰਤਰੀ ਵਲੋਂ ਵੀ ਪ੍ਰੀਮੀਅਰਜ਼ ਨਾਲ ਕੋਰੋਨਾਵਾਇਰਸ ਦੇ ਗੰਭੀਰ ਮੁੱਦੇ ‘ਤੇ ਮੀਟਿੰਗ ਰੱਖੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close