International

” ਵਿਸ਼ਵ ਕੁਸ਼ਤੀ ਚੈਂਪੀਅਨਸਿ਼ਪ ਵਿੱਚ ਹਿੱਸਾ ਲੈਣ ਲਈ ਪਹਿਲਵਾਨ ਜਸਪੂਰਨ ਸਿੰਘ ਪਹੁੰਚਾਇਆ ਰੋਮ “

* 29 ਅਤੇ 30 ਜੁਲਾਈ ਨੂੰ ਹੋਣ ਵਾਲੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਦਿਖਾਉਣਗੇ ਆਪਣੇ ਜੌਹਰ *

 ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)”” ਇਟਲੀ ਦੀ ਰਾਜਧਾਨੀ ਰੋਮ ਵਿਖੇ  29 ਅਤੇ 30 ਜੁਲਾਈ ਨੂੰ ਹੋਣ ਜਾ ਰਹੀ “ਵਰਲਡ ਰੈਂਸਲਿਗ ਚੈਂਪੀਅਨਸਿ਼ਪ (ਅੰਡਰ-17ਸਾਲ) ਵਿੱਚ ਭਾਗ ਲੈਣ ਲਈ ਪੰਜਾਬ ਤੋਂ ਪਹਿਲਵਾਨ ਜਸਪੂਰਨ ਸਿੰਘ ਰੋਮ ਪਹੁੰਚ ਗਏ ਹਨ,ਭਾਰਤ ਤੋਂ ਰੋਮ ਪਹੁੰਚੀ 10 ਮੈਂਬਰੀ ਭਾਰਤੀ ਟੀਮ ਵਿੱਚ ਇਕੱਲੇ ਜਸਪੂਰਨ ਸਿੰਘ ਹੀ ਪੰਜਾਬ ਨਾਲ਼ ਸਬੰਧਿਤ ਹਨ ਅਤੇ ਉਹ 110 ਕਿਲੋ ਭਾਰ ਵਰਗ ਵਿੱਚ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਣਗੇ, ਜਸਪੂਰਨ ਸਿੰਘ ਮੁਲਾਂਪਰ ਅਖਾੜੇ ਵਿੱਚ ਕੁਸ਼ਤੀ ਖੇਡ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ ਅਤੇ ਛੋਟੀ ਉਮਰ ਵਿੱਚ ਹੀ ਕੁਸ਼ਤੀ ਖੇਤਰ ਦੇ ਅਨੇਕਾਂ ਵਾਕਾਰੀ ਖਿਤਾਬ ਆਪਣੇ ਨਾਂ ਦਰਜ ਕਰ ਚੁੱਕੇ ਹਨ,ਉਹ ਪੰਜਾਬ ਦੇ ਸ੍ਰੀ ਫਤਿਹਗੜ ਸਾਹਿਬ ਜਿਲੇ ਦੇ ਪਿੰਡ ਬਹਿਰਾਮਪੁਰ ਦੇ ਜੰਮਪਲ ਹਨ। ਪ੍ਰੈੱਸ ਨਾਲ਼ ਗੱਲਬਾਤ ਕਰਦਿਆਂ ਜਸਪੂਰਨ ਸਿੰਘ ਦੇ ਪਿਤਾ ਤੇ ਪ੍ਰਸਿੱਧ ਪਹਿਲਵਾਨ ਕੁਲਤਾਰ ਸਿੰਘ ਡੂਮਛੇੜੀ ਨੇ ਦੱਸਿਆ ਕਿ ਜਸਪੂਰਨ ਨੇ ਇਰਾਨ ਦੇ ਪਹਿਲਵਾਨ ਰਾਜਾ ਕੋਚ ਤੋਂ ਸਿਖਲਾਈ ਹਾਸਿਲ ਕੀਤੀ ਹੈ,ਅਤੇ ਰੋਮ ਵਿਖੇ ਹੋਣ ਵਾਲੀ ਇਸ “ਵਿਸ਼ਵ ਕੁਸ਼ਤੀ ਚੈਂਪੀਅਨਸਿ਼ਪ” ਵਿੱਚ ਚੰਗੇ ਪ੍ਰਦਰਸ਼ਨ ਲਈ ਉਹ ਬਿਲਕੁੱਲ ਤਿਆਰ ਪਰ ਤਿਆਰ ਹਨ, ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਉਮੀਦਾਂ ਹਨ ਕਿ ਉਹ ਇਸ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਪੰਜਾਬ ਦਾ ਨਾਮ ਜ਼ਰੂਰ ਰੌਸ਼ਨ ਕਰ ਕੇ ਆਵਾਂਗੇ।
Show More

Related Articles

Leave a Reply

Your email address will not be published. Required fields are marked *

Close