National
ਮੁੱਖ ਮੰਤਰੀ ਅਹੁਦਾ ਸੰਭਾਲਦੇ ਹੀ ਭਖਿਆ ਮਹਿਲਾ ਅਫਸਰ ਨਾਲ ਦੁਰਵਿਵਹਾਰ ਦਾ ਪੁਰਾਣਾ ਮੁੱਦਾ
ਨਵੀਂ ਦਿੱਲੀ – ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸਾਂਭਦੇ ਸਾਰ ਹੀ ਉਨ੍ਹਾਂ ਵਿਰੁੱਧ ਇੱਕ ਮਹਿਲਾ ਅਫਸਰ ਨਾਲ ਦੁਰ-ਵਿਹਾਰ ਦਾ ਪੁਰਾਣਾ ਮੁੱਦਾ ਵੀ ਭਖ ਪਿਆ ਹੈ।
ਅੱਜ ਸੋਮਵਾਰ ਨੂੰ ਭਾਰਤ ਦੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਦੱਸਿਆ ਕਿ 2018 ਵਿਚ ‘ਮੀ ਟੂ’ ਮੂਵਮੈਂਟ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਦੋਸ਼ ਲੱਗੇ ਤਾਂਪੰਜਾਬ ਰਾਜਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲੈ ਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ, ਪਰ ਕੁਝ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਅੱਜ ਇਕ ਔਰਤ ਦੀ ਅਗਵਾਈ ਵਾਲੀ ਪਾਰਟੀ ਨੇ ਓਸੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ ਤਾਂ ਇਹ ਵਿਸ਼ਾਵਾਸਘਾਤ ਹੈ ਅਤੇ ਉਹ ਮਹਿਲਾ ਸੁਰੱਖਿਆ ਲਈ ਖਤਰਾ ਹੈ, ਉਸ ਦੇ ਖਿਲਾਫ਼ ਜਾਂਚ ਹੋਣੀ ਚਾਹੀਦੀ ਹੈ।ਰੇਖਾ ਸ਼ਰਮਾ ਨੇ ਕਿਹਾ ਕਿ ਮੈਂ ਸੋਨੀਆ ਗਾਂਧੀ ਨੂੰ ਚੰਨੀ ਨੂੰਇਸ ਅਹੁਦੇ ਤੋਂ ਹਟਾਉਣ ਦੀ ਅਪੀਲ ਕਰਦੀ ਹਾਂ।