Canada

ਰੂਸ-ਯੁਕ੍ਰੇਨ ਜੰਗ ਦੇ ਕਾਰਨ ਕੈਨੇਡੀਅਨ ਲੋਕਾਂ ’ਤੇ ਪਵੇਗਾ ਤੇਲ ਦੀਆਂ ਵਾਧੂ ਕੀਮਤਾਂ ਦਾ ਬੋਝ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਰੂਸ ਵੱਲੋਂ ਯੁਕ੍ਰੇਨ ’ਤੇ ਹਮਲੇ ਦਾ ਅਸਰ ਸਾਰੀ ਦੁਨੀਆਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਅਰਥਸ਼ਾਸਤਰੀਆਂ ਦੇ ਅਨੁਸਾਰ ਇਸ ਜੰਗ ਕਾਰਨ ਸਾਰੀ ਦੁਨੀਆਂ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਕੈਨੇਡਾ ਵਿਚ ਵੀ ਆਉਣ ਵਾਲੇ ਦਿਨਾਂ ’ਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਰੂਸ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਹੈ ਜਿਸ ਦਾ ਦੁਨੀਆ ਵਿਚ ਤੇਲ ਸਪਲਾਈ ਚੇਨ ਵਿਚ 11 ਫੀਸਦੀ ਹਿੱਸਾ ਹੈ।
ਕੈਨੇਡਾ ਵਿਚ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਐਨ. ਡੀ. ਪੀ. ਵੱਲੋਂ ਬਿੱਲ ਵੀ ਪੇਸ਼ ਕੀਤਾ ਗਿਆ ਹੈ। ਐਨ. ਡੀ. ਪੀ. ਨੇ ਆਖਿਆ ਕਿ ਪੈਟਰੋਲੀਅਨ ਪ੍ਰੋਡਕਸ ਪ੍ਰਾਈਸਿੰਗ ਐਕਟ ਤਹਿਤ ਦੇਸ਼ ਵਿਚ ਪੈਟਰੋਲੀਅਨ ਪ੍ਰੋਡਕਸਟਸ ਦੇ ਹੋਲਸੇਲ ਕਾਰੋਬਾਰ ਨੂੰ ਕੰਟਰੋਲ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ।

Show More

Related Articles

Leave a Reply

Your email address will not be published. Required fields are marked *

Close