International

ਜਾਪਾਨ ‘ਚ ਬਿਨਾਂ ਸਹਿਮਤੀ ਸਬੰਧ ਮੰਨਿਆ ਜਾਵੇਗਾ ਬਲਾਤਕਾਰ

ਜਾਪਾਨ ਦੇ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਇਥੇ ਰੇਪ ਦੀ ਡੇਫਿਨੇਸ਼ਨ ਚੇਂਜ ਕਰਨ ਅਤੇ ਸਹਿਮਤੀ ਦੀ ਉਮਰ ਵਧਾਉਣ ਲਈ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ। ਨਵੇਂ ਕਾਨੂੰਨ ਮੁਤਾਬਕ ਬਿਨਾਂ ਸਹਿਮਤੀ ਦੇ ਸਰੀਰਕ ਸਬੰਧ ਬਣਾਉਣ ਨੂੰ ਰੇਪ ਮੰਨਿਆ ਜਾਵੇਗਾ। ਹੁਣ ਤੱਕ ਇਥੇ ਸਿਰਫ ਜ਼ਬਰਦਸਤੀ ਸਬੰਧਤ ਬਣਾਉਣ ਨੂੰ ਹੀ ਰੇਪ ਦੇ ਦਾਇਰੇ ਵਿੱਚ ਰਖਿਆ ਜਾਂਦਾ ਸੀ। ਇਸ ਤੋਂ ਇਲਾਵਾ ਕਾਨੂੰਨੀ ਤੌਰ ‘ਤੇ ਸਹਿਮਤੀ ਦੀ ਉਮਰ ਨੂੰ ਵੀ ਹੁਣ 13 ਸਾਲ ਤੋਂ ਵਧਾ ਕੇ 16 ਸਾਲ ਕਰ ਦਿੱਤਾ ਗਿਆ ਹੈ।

ਨਵਾਂ ਕਾਨੂੰਨ ਜਾਪਾਨ ਦੀ ਪਾਰਲੀਮੈਂਟ ਡਾਇਟ ਦੇ ਉਪਰਲੇ ਸਦਨ ਵਿੱਚ ਸ਼ੁੱਕਰਵਾਰ ਨੂੰ ਪਾਸ ਕੀਤਾ ਗਿਆ। ਇਸ ਵਿੱਚ 8 ਅਜਿਹੀਆਂ ਸ਼ਰਤਾਂ ਸ਼ਾਮਲ ਕੀਤੀਆਂ ਗਈਆਂ ਹਨ ਜਦੋਂ ਕਿਸੇ ਕਾਰਨ ਪੀੜਤ ਆਪਣੀ ਅਸਹਿਮਤੀ ਦਰਜ ਨਹੀਂ ਕਰਵਾ ਪਾਉਂਦਾ। ਮਿਸਾਲ ਵਜੋਂ ਜੇ ਪੀੜਤ ਨੂੰ ਨਸ਼ਾ ਕੀਤਾ ਜਾਂਦਾ ਹੈ, ਮਾਰਿਆ ਜਾਂਦਾ ਹੈ ਜਾਂ ਧਮਕੀ ਦਿੱਤੀ ਜਾਂਦੀ ਹੈ, ਜਾਂ ਸਬੰਧਤ ਬਣਾਉਣ ਤੋਂ ਮਨ੍ਹਾ ਕਰਨ ‘ਤੇ ਉਸ ਨੂੰ ਕਿਸੇ ਗੱਲ ਦਾ ਡਰ ਹੋਵੇ। ਇਸ ਦੇ ਨਾਲ ਹੀ ਜਾਪਾਨ ਵਿੱਚ ਪਿਛਲੇ 116 ਸਾਲਾਂ ਵਿੱਚ ਪਹਿਲੀ ਵਾਰ ਸਹਿਮਤੀ ਦੀ ਉਮਰ ਵਿੱਚ ਬਦਲਾਅ ਕੀਤਾ ਗਿਆ ਹੈ। ਜਦੋਂ 1907 ਵਿੱਚ ਕਾਨੂੰਨ ਬਣਾਇਆ ਗਿਆ ਸੀ ਤਾਂ ਸਹਿਮਤੀ ਦੀ ਉਮਰ 13 ਸਾਲ ਰੱਖੀ ਗਈ ਸੀ।

ਇਸ ਤੋਂ ਇਲਾਵਾ ਇਸ ਕਾਨੂੰਨ ਤਹਿਤ ਬਲਾਤਕਾਰ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾਉਣ ਦਾ ਸਮਾਂ ਵੀ 10 ਤੋਂ ਘਟਾ ਕੇ 15 ਸਾਲ ਕਰ ਦਿੱਤਾ ਗਿਆ ਹੈ। ਯਾਨੀ ਕਿ ਅਪਰਾਧ ਦੇ 15 ਸਾਲ ਬਾਅਦ ਵੀ ਪੀੜਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਫੋਟੋ ਵਾਇਰਿਜ਼ਮ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਜਪਾਨ ਵਿੱਚ ਹੁਣ ਤੱਕ ਵਿਕਸਿਤ ਦੇਸ਼ਾਂ ਵਿੱਚ ਸੈਕਸ ਲਈ ਸਹਿਮਤੀ ਦੀ ਸਭ ਤੋਂ ਘੱਟ ਉਮਰ ਹੈ।

 

Show More

Related Articles

Leave a Reply

Your email address will not be published. Required fields are marked *

Close