International

ਵਧਦੀਆਂ ਲਾਗਤਾਂ ਦੇ ਝਟਕ ‘ਚ ਬਚਤ ਦਰਾਂ ‘ਚ ANZ ਬੈਂਕ ਕਰਦਾ ਹੈ ਕਟੌਤੀ 

ANZ ਬੈਂਕ ਨੇ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਆਪਣੇ ਆਨਲਾਈਨ ਸੇਵਰ ਤੇ ਪ੍ਰੋਗਰੈਸ ਸੇਵਰ ਖਾਤਿਆਂ ‘ਤੇ ਦਰਾਂ ਵਿਚ ਕਟੌਤੀ ਕਰਨ ਦੇ ਨਾਲ, ਡਿਪਾਜ਼ਿਟ ਦਰਾਂ ਵਿਚ ਗਿਰਾਵਟ ਜਾਰੀ ਹੈ। ਪੂਰਬੀ-ਤੱਟ ਦੇ ਹੜ੍ਹਾਂ ਤੇ ਯੂਕਰੇਨ ਵਿਚ ਜੰਗ ਲੱਗਣ ਕਾਰਨ ਰਹਿਣ-ਸਹਿਣ ਦੇ ਖਰਚਿਆਂ ਵਿਚ ਵਾਧਾ ਹੋਣ ਕਾਰਨ, ਬਚਤ ਕਰਨ ਵਾਲਿਆਂ ਦੇ ਵੱਸ ਦੀ ਗੱਲ ਨਹੀਂ ਰਹੀ ਹੈ।

ANZ ਬੈਂਕ ਨੇ ਆਪਣੇ ਆਨਲਾਈਨ ਸੇਵਰ ਖਾਤੇ ‘ਤੇ ਸ਼ੁਰੂਆਤੀ ਦਰ ਤੇ ਇਸ ਦੇ ਪ੍ਰੋਗਰੈਸ ਸੇਵਰ ਖਾਤੇ ‘ਤੇ ਬੋਨਸ ਦਰ ਨੂੰ 5 ਅਧਾਰ ਅੰਕ ਘਟਾ ਕੇ 0.15 ਫੀਸਦ ਕਰ ਦਿੱਤਾ ਹੈ।

ਕੈਨਸਟਾਰ ਵਿੱਤ ਮਾਹਰ ਸਟੀਵ ਮਿਕਨਬੇਕਰ ਨੇ ਕਿਹਾ ਹੈ ਕਿ ਏਐਨਜ਼ੈਡ ਨੇ ਸਾਲ ਪਹਿਲਾਂ ਸ਼ੁਰੂ ਹੋਈਆਂ ਬੱਚਤ  ਉੱਤੇ ਵਿਆਜ ਦਰਾਂ ਨੂੰ ਜਾਰੀ ਰੱਖਿਆ ਸੀ।  ਮਿਕਨਬੇਕਰ ਨੇ ਅੱਗੇ ਕਿਹਾ ਹੈ ਕਿ ਸਾਲਾਂ ਤੱਕ ਬਚਤ ਕਰਨ ਵਾਲਿਆਂ ਨੂੰ ਕੋਈ ਖੁਸ਼ੀ ਨਹੀਂ ਮਿਲੀ, ਕਿਉਂਕਿ ਵਿਆਜ ਦਰਾਂ ਹੇਠਾਂ ਵੱਲ ਗਈਆਂ ਹਨ। ਬਚਤ ਵਿਆਜ ਦਰਾਂ ਵਿਚ ਗਿਰਾਵਟ ਦੇ ਨਾਲ ਜਿਊਂਦੇ ਰਹਿਣ ਲਈ ਚੀਜ਼ਾਂ ਦੀ ਲਾਗਤ ਵਿਚ ਵਾਧਾ ਦੇਖ ਰਹੇ ਸੇਵਾਮੁਕਤ ਲੋਕਾਂ ਲਈ, ਹਰੇਕ ਛੋਟੀ ਕਟੌਤੀ ਨੂੰ ਪੂਰਾ ਕਰਨਾ ਔਖਾ ਹੋ ਜਾਂਦਾ ਹੈ। ਜ਼ਿਆਦਾਤਰ ਵਿਆਜ ਦਰਾਂ ਦੀ ਗੱਲ ਰਿਜ਼ਰਵ ਬੈਂਕ ਦੁਆਰਾ ਇਸ ਸਾਲ ਦੇ ਅਖ਼ੀਰ ਵਿਚ ਨਗਦ ਦਰ ਬਾਰੇ ਹੈ। ਸੂਰਤੇਹਾਲ ਦਾ ਦੂਸਰਾ ਪੱਖ ਇਹ ਹੈ ਕਿ ਬਚਤ ਦਰਾਂ ਲਗਾਤਾਰ ਡਿੱਗ ਰਹੀਆਂ ਹਨ।

Show More

Related Articles

Leave a Reply

Your email address will not be published. Required fields are marked *

Close