Canada

ਐਲਬਰਟਾ ਵਿਚ ਵੱਡੀ ਗਿਣਤੀ ’ਚ ਲੋਕ ਨਹੀਂ ਚਾਹੁੰਦੇ ਕਰੋਨਾ ਵੈਕਸੀਨ ਲਵਾਉਣੀ

ਕੈਲਗਰੀ (ਦੇਸ ਪੰਜਾਬ ਟਾਈਮਜ਼)– ਐਂਗੁਸ ਰੀਡ ਦੇ ਇਕ ਪੋਲ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਐਲਬਰਟਾ ਵਿਚ ਵੱਡੀ ਗਿਣਤੀ ਵਿਚ ਲੋਕ ਅਜਿਹੇ ਹਨ ਜਿਹੜੇ ਕੋਵਿਡ-19 ਵੈਕਸੀਨ ਲਗਵਾਉਣ ਦੇ ਇੱਛੁਕ ਜਾਂ ਚਾਹਵਾਨ ਨਹੀਂ। 7 ਜਨਵਰੀ ਤੋਂ 10 ਜਨਵਰੀ ਦਰਮਿਆਨ ਕੀਤੇ ਗਏ ਇਸ ਸਰਵੇ ਵਿਚ ਸ਼ਾਮਿਲ ਹੋਣ ਵਾਲੇ 60% ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਜਦੋਂ ਵੀ ਸੰਭਵ ਹੋਇਆ, ਵੈਕਸਿਨ ਲਗਵਾ ਲੈਣਗੇ। ਸੂਬੇ ਵਿਚ 20% ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਇਹ ਟੀਕਾ ਨਹੀਂ ਲਗਵਾਉਣਗੇ। ਸੈਸਕੈਚੇਵਾਨ ਵਿਚ ਇਨ੍ਹਾਂ ਲੋਕਾਂ ਦੀ ਗਿਣਤੀ 19% ਦਰਜ ਹੋਈ ਹੈ। ਦਸੰਬਰ ਵਿਚ 48% ਲੋਕ ਇਹ ਟੀਕਾ ਲਗਵਾਉਣ ਦੇ ਚਾਹਵਾਨ ਸਨ ਪਰ ਜਨਵਰੀ ਵਿਚ ਇਹ ਗਿਣਤੀ ਵਧ ਕੇ 60% ਹੋ ਗਈ ਹੈ। ਐਲਬਰਟਾ ਅਤੇ ਮੈਨੀਟੋਬਾ ਵਿਚ ਲੋਕਾਂ ਨੂੰ ਲੱਗਦਾ ਹੈ ਕਿ ਪੂਰੇ ਸੂਬੇ ਦੇ ਲੋਕਾਂ ਨੂੰ ਇਹ ਟੀਕਾ ਲਗਾਉਣ ਵਿਚ 10 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। 54% ਲੋਕ ਓਂਟਾਰੀਓ ਵਿਚ ਅਤੇ 51% ਮੈਨੀਟੋਬਾ ਵਿਚ ਕੋਵਿਡ ਵੈਕਸੀਨ ਦੇ ਰੋਲ-ਆਊਟ ਪਲੈਨ ਨੂੰ ਲੈ ਕੇ ਖੁਸ਼ ਨਹੀਂ ਜਦੋਂ ਕਿ ਐਲਬਰਟਾ ਵਿਚ 43% ਲੋਕਾਂ ਦਾ ਕਹਿਣਾ ਹੈ ਕਿ ਵੈਕਸੀਨ ਡਿਸਟਰਿਬਿਉਸ਼ਨ ਵਿਚ ਕਮੀਆਂ ਹਨ।

Show More

Related Articles

Leave a Reply

Your email address will not be published. Required fields are marked *

Close