International
ਕੋਰੋਨਾ ਵਾਇਰਸ ਦਾ ਖੌਫ਼ : ਚੀਨ ਤੋਂ ਪਰਤੇ ਅਧਿਕਾਰੀ ਨੂੰ ਕਿਮ ਜੋਂਗ ਨੇ ਮਰਵਾ ਦਿੱਤੀ ਗੋਲੀ
ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਆਪਣੀ ਤਾਨਾਸ਼ਾਹੀ ਕਾਰਨ ਕਾਫੀ ਬਦਨਾਮ ਹਨ। ਉੱਤਰ ਕੋਰੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਛੋਟੀ ਜਿਹੀ ਗਲਤੀ ‘ਤੇ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਨ੍ਹੀਂ ਦਿਨੀਂ ਚੀਨ ਕੋਰੋਨ ਵਾਇਰਸ ਦੀ ਲਪੇਟ ‘ਚ ਹੈ। ਪੂਰੀ ਦੁਨੀਆਂ ਕੋਰੋਨਾ ਵਾਇਰਸ ਦੇ ਇਲਾਜ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਦੁਨੀਆਂ ਭਰ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਲਈ ਯਤਨ ਕੀਤੇ ਜਾ ਰਹੇ ਹਨ, ਜਦਕਿ ਉੱਤਰੀ ਕੋਰੀਆ ‘ਚ ਵਾਇਰਸ ਪੀੜਤਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ।
ਕੋਰੋਨਾ ਵਾਇਰਸ ਦੇ ਸ਼ੱਕ ‘ਚ ਉੱਤਰੀ ਕੋਰੀਆ ਦੇ ਇੱਕ ਅਧਿਕਾਰੀ ਨੂੰ ਆਈਸੋਲੇਸ਼ਨ ਸੈਂਟਰ ਵਿੱਚ ਵੱਖਰਾ ਰੱਖਿਆ ਗਿਆ ਸੀ ਪਰ ਇਸ ਅਧਿਕਾਰੀ ਨੇ ਗਲਤੀ ਨਾਲ ਜਨਤਕ ਟਾਇਲਟ ਦੀ ਵਰਤੋਂ ਕਰ ਲਈ, ਜਿਸ ਦੀ ਕੀਮਤ ਉਸ ਨੂੰ ਆਪਣੀ ਜ਼ਿੰਦਗੀ ਦੇ ਕੇ ਚੁਕਾਉਣੀ ਪਈ। ਦੱਖਣੀ ਕੋਰੀਆ ਦੇ ਅਖ਼ਬਾਰ ਡੋਂਗ-ਏ-ਇਲਬੋ ਨਿਊਜ਼ ਦੇ ਮੁਤਾਬਕ ਇਸ ਸ਼ਖਸ ਨੂੰ ਚੀਨ ਤੋਂ ਪਰਤਣ ਦੇ ਬਾਅਦ ਬਿਲਕੁੱਲ ਵੱਖਰੀ ਥਾਂ ‘ਤੇ ਰੱਖਿਆ ਗਿਆ ਸੀ। ਜਨਤਕ ਟਾਇਲਟ ਦੀ ਵਰਤੋਂ ਕਰ ਕੇ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਾਉਣ ਦੇ ਦੇਸ਼ ਵਿਚ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।