International

ਅਮਰੀਕਾ ਨੇ ਅੱਤਵਾਦੀ ’ਤੇ ਰੱਖਿਆ 1 ਕਰੋੜ ਡਾਲਰ ਦਾ ਇਨਾਮ

ਵਾਸ਼ਿੰਗਟਨ-ਅਮਰੀਕਾ ਨੇ ਆਈਐਸਆਈਐਸ-ਖੋਰਾਸਾਨ ਦੇ ਸਰਗਨਾ ਸਨਾਉੱਲਾ ਗੱਫਾਰੀ ’ਤੇ 1 ਕਰੋੜ ਡਾਲਰ ਦਾ ਇਨਾਮ ਰੱਖ ਦਿੱਤਾ ਐ। ਇਸ ਦੇ ਨਾਲ ਹੀ ਕਾਬੁਲ ਕੌਮਾਂਤਰੀ ਹਵਾਈ ਅੱਡੇ ’ਤੇ ਬੀਤੇ ਸਾਲ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਦਾਰ ਲੋਕਾਂ ਨਾਲ ਜੁੜੀ ਜਾਣਕਾਰੀ ਵੀ ਮੰਗੀ ਗਈ ਐ। ਅਮਰੀਕਾ ਦੇ ਰਿਕਾਰਡਸ ਫਾਰ ਜਸਟਿਸ (ਆਰਐਫਜੇ) ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਆਈਐਸਆਈਐਸ-ਖੋਰਾਸਾਨ (ਕੇ) ਦੇ ਸਰਗਨਾ ਸਨਾਉੱਲਾ ਗੱਫਾਰੀ ਦੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਕਰੋੜ ਅਮਰੀਕੀ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਇਸ ਇਨਾਮੀ ਰਾਸ਼ੀ ਦਾ ਐਲਾਨ ਕਰਦਿਆਂ 26 ਅਗਸਤ 2021 ਨੂੰ ਅਫ਼ਗਾਨਿਸਤਾਨ ਦੇ ਕਾਬੁਲ ਕੌਮਾਂਤਰੀ ਹਵਾਈ ਅੱਡੇ ’ਤੇ ਹੋਏ ਅੱਤਵਾਦੀ ਹਮਲੇ ਦੇ ਜ਼ਿੰਮੇਦਾਰ ਲੋਕਾਂ ਸਬੰਧੀ ਵੀ ਸੂਚਨਾ ਮੰਗੀ ਗਈ ਐ।

Show More

Related Articles

Leave a Reply

Your email address will not be published. Required fields are marked *

Close