International

ਦਸਤਾਰ ਸਿਖਲਾਈ ਕੈਂਪ ਸਫਲਤਾਪੂਰਵਕ ਸਮਾਪਤ, 60 ਬੱਚਿਆਂ ਨੇ ਲਿਆ ਭਾਗ

ਸ਼ਾਹਕੋਟ/ਮਲਸੀਆਂ: ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਜੀ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਉੱਘੇ ਸਿੱਖ ਚਿੰਤਕ ਭਾਈ ਪਾਲ ਸਿੰਘ ਫਰਾਂਸ ਵੱਲੋਂ ਕੀਤੇ ਉਪਰਾਲੇ ਸਦਕਾ ਪਿੰਡ ਢੰਡੋਵਾਲ, ਨੰਗਲ ਅੰਬੀਆਂ, ਬੁੱਢਣਵਾਲ ਤੇ ਬਾਊਪੁਰ ਵਿਖੇ ਲਗਾਏ 7 ਰੋਜ਼ਾ ਦਸਤਾਰ ਸਿਖਲਾਈ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਏ। ਦਸਤਾਰ ਕੋਚ ਅਮਨਦੀਪ ਸਿੰਘ ਬਾਜਾਖਾਨਾ, ਬਸ਼ੀਰ ਅਹਿਮਦ, ਤੇਜਵਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਨੇ ਕਰੀਬ 60 ਬੱਚਿਆਂ ਨੂੰ ਵੱਖ-ਵੱਖ
ਤਰ੍ਹਾਂ ਦੀਆਂ ਦਸਤਾਰਾਂ ਬੰਨਣ ਦੀ ਟ੍ਰੇਨਿੰਗ ਦਿੱਤੀ।

ਇਸ ਮੌਕੇ ਬੋਲਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਇਹੋ ਜਿਹੇ ਛੋਟੇ ਧਾਰਮਿਕ ਕੈਂਪਾਂ ਰਾਹੀਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਕੋਈ ਕੱਪੜੇ ਦਾ ਟੋਟਾ ਨਹੀਂ ਜਾਂ ਇਸ ਨੂੰ ਆਮ ਚਿੰਨ ਨਾ ਸਮਝਿਆ ਜਾਵੇ, ਕਿਉਂਕਿ ਦਸਤਾਰ ਦੇ ਮਾਣ ਤੇ ਸਤਿਕਾਰ ਲਈ ਸਿੱਖਾਂ ਨੂੰ ਅਨੇਕਾਂ ਕੁਰਬਾਨੀਆਂ ਕਰਨੀਆਂ ਪਈਆਂ ਹਨ। ਉਨ੍ਹਾਂ ਗੁਰਦੁਆਰਾ ਕਮੇਟੀਆਂ ਨੂੰ ਅੱਗੇ ਤੋਂ ਵੀ ਅਜਿਹੇ ਕੈਂਪ ਲਗਾਉਣ ਲਈ ਅਪੀਲ ਕੀਤੀ। ਮਾਤਾ ਸਾਹਿਬ ਕੌਰ ਖਾਲਸਾ ਕਾਲਜ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਨੇ ਭਾਈ ਪਾਲ ਸਿੰਘ ਫਰਾਂਸ ਦੀ ਪਹਿਲਕਦਮੀ ਨਾਲ ਲੱਗੇ ਦਸਤਾਰ ਸਿਖਲਾਈ ਕੈਂਪਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ, ਸੁਖਦੇਵ ਸਿੰਘ ਸਰਪੰਚ ਨੰਗਲ ਅੰਬੀਆਂ, ਜਸਪਾਲ ਸਿੰਘ ਮਿਗਲਾਨੀ, ਕੰਵਲਜੀਤ ਸਿੰਘ ਸਾਬਕਾ ਪ੍ਰਧਾਨ, ਮਨਜਿੰਦਰ ਸਿੰਘ ਤਲਵਣ, ਗੁਰਮੁੱਖ ਸਿੰਘ ਬਦੇਸ਼ਾ, ਮਨੋਹਰ ਸਿੰਘ ਬੁੱਢਣਵਾਲ, ਭਾਈ ਸਰਬਜੀਤ ਸਿੰਘ ਗ੍ਰੰਥੀ, ਬਲਜੀਤ ਸਿੰਘ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Close