International

ਪਤਨੀ ਦੇ ਕਾਤਲ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ

ਲੰਡਨ- ਗੁੱਸੇ ਵਿੱਚ ਪਤਨੀ ਨੂੰ 18 ਵਾਰ ਚਾਕੂ ਮਾਰ ਕੇ ਮਾਰਨ ਵਾਲੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਬ੍ਰਿਟੇਨ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਦੱਖਣ-ਪੂਰਬੀ ਇੰਗਲੈਂਡ ਦੇ ਮਿਲਟਨ ਕੀਨਸ ਇਲਾਕੇ ਵਿੱਚ ਰਹਿਣ ਵਾਲੇ ਅਨਿਲ ਗਿੱਲ (47) ਨੇ ਪੁਲਸ ਨੂੰ ਫੋਨ ਉੱਤੇ ਇਹ ਕਹਿ ਕੇ ਆਪਣੇ ਘਰ ਸੱਦਿਆ ਕਿ ਉਸਦੀ ਪਤਨੀ ਰਣਜੀਤ ਗਿੱਲ (43) ਦੀ ਹੱਤਿਆ ਹੋ ਗਈ ਹੈ। ਪੁਲਸ ਨੂੰ ਰਣਜੀਤ ਦੀ ਲਾਸ਼ ਘਰ ਦੇ ਗੈਰੇਜ ਵਿੱਚ ਰਜਾਈ ਵਿੱਚਲਿਪਟੀ ਹੋਈ ਕੂੜੇ ਵਾਲੇ ਬੈਗ ਵਿੱਚ ਬੰਦ ਮਿਲੀ ਸੀ। ਉਸ ਦੇ ਸਰੀਰ ਉੱਤੇ ਚਾਕੂਆਂ ਦੇ ਕਈ ਨਿਸ਼ਾਨ ਸਨ। ਉਹ ਕੁਝ ਸਮਾਂ ਪਹਿਲਾਂ ਮਰੀ ਸੀ। ਟੇਮਸ ਵੈਲੀ ਪੁਲਸ ਅਨੁਸਾਰ ਅਨਿਲ ਸ਼ੁਰੂ ਵਿੱਚ ਲਗਾਤਾਰ ਇਹ ਦਾਅਵਾ ਕਰਦਾ ਰਿਹਾ ਕਿ ਉਹ ਹੱਤਿਆ ਦਾ ਦੋਸ਼ੀ ਨਹੀਂ, ਪਰ ਪੁੱਛਗਿੱਛਦੀ ਸਖ਼ਤੀ ਉੱਤੇਮੰਨ ਲਿਆ ਕਿ ਉਸ ਨੇ ਗੁੱਸੇ ਵਿੱਚ ਆ ਕੇ ਚਾਕੂ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ ਸੀ। ਉਸ ਨੇ ਕਿਹਾ ਕਿ ਉਹ ਰਣਜੀਤ ਦੀ ਹੱਤਿਆ ਨਹੀਂ ਕਰਨੀ ਚਾਹੁੰਦਾ ਸੀ। ਹੱਤਿਆ ਤੋਂ ਬਾਅਦ ਉਸ ਨੇ ਵਾਰਦਾਤ ਵਾਲੀ ਜਗ੍ਹਾ ਸਾਫ਼ ਕੀਤੀ ਅਤੇ ਰਣਜੀਤ ਜੀ ਲਾਸ਼ ਰਜਾਈ ਵਿੱਚ ਲਪੇਟ ਕੇ ਬੈਗ ਵਿੱਚ ਬੰਦ ਕੀਤੀ ਅਤੇ ਗੈਰੇਜ ਵਿੱਚ ਟਿਕਾਣੇ ਲਾਉਣ ਤੋਂ ਬਾਅਦ ਨਹਾ ਕੇ ਸੌਂ ਗਿਆ। ਉਠਣ ਪਿੱਛੋਂ ਉਸ ਨੇ ਪੁਲਸ ਨੂੰ ਫ਼ੋਨ ਕੀਤਾ। ਅਨਿਲ ਉੱਤੇ ਹੱਤਿਆ ਦੇ ਦੋਸ਼ ਫਰਵਰੀ ਵਿੱਚ ਤੈਅ ਕੀਤੇ ਗਏ ਸਨ ਅਤੇ ਕੱਲ੍ਹ ਉਸ ਨੂੰ ਲਿਊਟਨ ਕਰਾਊਨ ਕੋਰਟ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਨਿਲ ਨੂੰ 22 ਸਾਲ ਤਕ ਸੀਖਾਂ ਦੇ ਪਿੱਛੇ ਰਹਿਣ ਤੋਂ ਬਾਅਦ ਹੀ ਪੈਰੋਲ ਮਿਲ ਸਕੇਗੀ।

Show More

Related Articles

Leave a Reply

Your email address will not be published. Required fields are marked *

Close