International

ਟਰੰਪ ਦੀ ਚੋਣ ਮੁਹਿੰਮ ਦੀ ਟੀਮ ਕੋਈ ਵੀ ਪ੍ਰੋਗਰਾਮ ਰੱਦ ਨਹੀਂ ਕਰੇਗੀ

ਚੋਣਾਂ ‘ਚ ਸਿਰਫ਼ ਇੱਕ ਮਹੀਨਾ ਬਾਕੀ ਹੈ। ਪਰ, ਰਾਸ਼ਟਰਪਤੀ ਡਾਨਲਡ ਟਰੰਪ ਦੇ ਕੋਵਿਡ-19 ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਮੁਹਿੰਮ ਤੋਂ ਫਿਲਹਾਲ ਅਲੱਗ ਹੋ ਚੁੱਕੇ ਹਨ। ਉਨ੍ਹਾਂ ਦੀ ਪਾਰਟੀ ਦੀ ਮੁਹਿੰਮ ਦਾ ਇਨ੍ਹਾਂ ਤੇ ਕੋਈ ਅਸਰ ਦਿਖਾਈ ਨਹੀਂ ਦਿੰਦਾ। ਇਹ ਇਸ ਲਈ ਅਹਿਮ ਹੋ ਜਾਂਦਾ ਹੈ ਕਿਉਂਕਿ ਮੁਹਿੰਮ ਨੂੰ ਟਰੰਪ ਹੀ ਲੀਡ ਕਰ ਰਹੇ ਸਨ। ਪ੍ਰਚਾਰ ਪਹਿਲਾਂ ਵਰਗਾ ਹੀ ਚਲ ਰਿਹਾ ਹੈ। ਰਾਸ਼ਟਰਪਤੀ ਹਸਪਤਾਲ ‘ਚ ਹੈ। 2016 ‘ਚ ਜਿਹੜੇ ਸੂਬਿਆਂ ‘ਚ ਟਰੰਪ ਅੱਗੇ ਸਨ, ਉਨ੍ਹਾਂ ਵਿੱਚੋਂ ਕੁੱਝ ਵਿੱਚ ਉਹ ਪੱਛੜ ਗਏ ਹਨ। ਹਾਲਾਂਕਿ ਵਿਸਕਾਨਸਿਨ ਦੀ ਇੱਕ ਰੈਲੀ ਰੱਦ ਕਰ ਦਿੱਤੀ ਗਈ ਹੈ।
ਪੇਂਸ ਨੇ ਸੰਭਾਲ ਕਮਾਂਡ
ਹੁਣ ਉਪ ਰਾਸ਼ਟਰਪਤੀ ਮਾਈਕ ਪੇਂਸ ਮੁਹਿੰਮ ਨੂੰ ਲੀਡ ਕਰ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਦੇਸ਼ ਭਰ ‘ਚ ਮੁਹਿੰਮ ਸਟਾਫ ਨਾਲ ਮੀਟਿੰਗ ਕੀਤੀ। ਨਵੀਂ ਤਸਵੀਰ ਕੀ ਹੋਵੇਗੀ, ਇਹ ਇੱਕ ਜਾਂ ਦੋ ਹਫਤਿਆਂ ‘ਚ ਸਾਫ ਹੋ ਜਾਵੇਗਾ। ਪੇਂਸ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਟਰੰਪ ਦੀ ਗੈਰ-ਮੋਜ਼ੂਦਗੀ ਦਾ ਬਾਵਜੂਦ ਰਣਨੀਤੀ ‘ਚ ਜਿਆਦਾ ਬਦਲਾਅ ਦੀ ਜ਼ਿਆਦਾ ਜਰੂਰਤ ਨਹੀਂ ਹੋਵੇਗੀ।
ਪੇਂਸ ਨੇ ਸ਼ਨੀਵਾਰ ਨੂੰ ਕਿਹਾ ਕਿ ਮੇਕ ਅਮਰੀਕਾ ਗ੍ਰੇਟ ਅਗੇਨ…। ਇਹ ਸਿਰਫ਼ ਨਾਅਰਾ ਨਹੀਂ, ਇਹ ਸਾਡਾ ਮਿਸ਼ਨ ਹੈ। ਕੁੱਝ ਸਮੇਂ ਲਈ ਸਾਡਾ ਨੇਤਾ ਇਥੇ ਨਹੀਂ ਹੈ। ਪਰ, ਲੋਕ ਵੋਟਿੰਗ ਕਰ ਰਹੇ ਹਨ। ਪਾਰਟੀ ਮੈਂਬਰ ਡੋਰ-ਟੂ-ਡੋਰ ਕੈਂਪੇਨ ਕਰ ਰਹੇ ਹਨ, ਫੋਨ ਕਰ ਰਹੇ ਹਨ। ਸਾਡੀ ਟੀਮ ਬਿਨ੍ਹਾਂ ਰੁਕੇ ਅਤੇ ਥੱਕੇ ਕੰਮ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close