International

ਸੋਮਾਲੀਆ ‘ਚ ਟਰੱਕ ਬੰਬ ਧਮਾਕਾ, ਵਿਦਿਆਰਥੀਆਂ ਸਮੇਤ 76 ਮੌਤਾਂ

ਸੋਮਾਲੀਆ ਦੀ ਰਾਜਧਾਨੀ ਵਿੱਚ ਇਕ ਸੁਰੱਖਿਆ ਜਾਂਚ ਚੌਕੀ ਅਤੇ ਟੈਕਸ ਦਫ਼ਤਰ ਉੱਤੇ ਹੋਏ ਸ਼ਨਿੱਚਰਵਾਰ ਸਵੇਰੇ ਇੱਕ ਟਰੱਕ ਬੰਬ ਧਮਾਕੇ ਵਿੱਚ ਘੱਟੋ ਘੱਟ 76 ਲੋਕ ਮਾਰੇ ਗਏ। ਇਹ ਹਮਲਾ ਹਾਲ ਦੇ ਸਾਲਾਂ ਵਿੱਚ ਮੋਗਾਦਿਸ਼ੂ ਵਿੱਚ ਹੋਏ ਸਭ ਤੋਂ ਭਿਆਨਕ ਹਮਲਿਆਂ ਵਿੱਚੋਂ ਇੱਕ ਹੈ। ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੂੰ 2017 ਵਿੱਚ ਹੋਏ ਧਮਾਕੇ ਦੀ ਯਾਦ ਆਈ ਜਿਸ ਵਿੱਚ ਸੈਂਕੜੇ ਲੋਕ ਅੱਜ ਦੇ ਧਮਾਕੇ ਦੀ ਗਵਾਹੀ ਦੇਣ ਤੋਂ ਬਾਅਦ ਮਾਰੇ ਗਏ ਸਨ।ਪ੍ਰਾਈਵੇਟ ਆਮੀਨ ਐਂਬੂਲੈਂਸ ਸੇਵਾ ਦੇ ਡਾਇਰੈਕਟਰ ਅਬਦੁਕਾਦਿਰ ਅਬਦਿਰਹਮਾਨ ਨੇ ਏਐਫਪੀ ਨੂੰ ਦੱਸਿਆ ਕਿ 76 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ 70 ਹੋਰ ਜ਼ਖ਼ਮੀ ਹੋਏ ਹਨ। ਪੁਲਿਸ ਅਧਿਕਾਰੀ ਅਬਰਾਹਿਮ ਮੁਹੰਮਦ ਨੇ ਧਮਾਕੇ ਨੂੰ “ਭਿਆਨਕ” ਦੱਸਿਆ ਹੈ।ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ ਜੋ ਆਪਣੀਆਂ ਕਲਾਸਾਂ ਤੋਂ ਨਿਕਲੇ ਸਨ। ਅਬਰਾਹਿਮ ਨੇ ਕਿਹਾ ਕਿ ਅਸੀਂ ਦੋ ਤੁਰਕ ਨਾਗਰਿਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ ਜੋ ਸ਼ਾਇਦ ਸੜਕ ਨਿਰਮਾਣ ਵਿੱਚ ਸ਼ਾਮਲ ਇੰਜੀਨੀਅਰ ਸਨ। ਸਾਨੂੰ ਇਹ ਨਹੀਂ ਪਤਾ ਕਿ ਉਹ ਘਟਨਾ ਵਾਲੀ ਥਾਂ ਤੋਂ ਲੰਘ ਰਹੇ ਸਨ ਜਾਂ ਫਿਰ ਇਸ ਇਲਾਕੇ ਵਿੱਚ ਰਹਿੰਦੇ ਸਨ।ਮੋਗਾਦਿਸ਼ੂ ਦੇ ਮੇਅਰ ਉਮਰ ਮਹਿਮੂਦ ਮੁਹੰਮਦ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਮੌਤਾਂ ਦੀ ਸਹੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਜ਼ਖ਼ਮੀਆਂ ਦੀ ਗਿਣਤੀ 90 ਦੇ ਆਸ ਪਾਸ ਸੀ। ਕੈਪਟਨ ਮੁਹੰਮਦ ਹੁਸੈਨ ਨੇ ਕਿਹਾ ਕਿ ਇਹ ਧਮਾਕਾ ਸਵੇਰੇ ਉਸ ਸਮੇਂ ਹੋਇਆ ਜਦੋਂ ਸੋਮਾਲੀਆ ਵਿੱਚ ਲੋਕ ਹਫ਼ਤੇ ਤੋਂ ਬਾਅਦ ਕੰਮ ਲਈ ਨਿਕਲੇ। ਇਸ ਵਿੱਚ ਟੈਕਸ ਉਗਰਾਹੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।ਧਮਾਕੇ ਤੋਂ ਬਾਅਦ ਰਾਜਧਾਨੀ ‘ਤੇ ਉਪਰ ਧੂੰਏਂ ਦਾ ਗ਼ੁਬਾਰ ਛਾ ਗਿਆ। ਘਟਨਾ ਵਾਲੀ ਥਾਂ ਉੱਤੇ ਨਸ਼ਟ ਹੋਏ ਵਾਹਨ ਅਤੇ ਲਾਸ਼ਾਂ ਖਿੰਡੀਆਂ ਹੋਈਆਂ ਸਨ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜੀ ਇਕ ਅੱਤਵਾਦੀ ਸੰਗਠਨ ਅਲ ਸ਼ਬਾਬ ਅਕਸਰ ਅਜਿਹੇ ਹਮਲੇ ਕਰਦੀ ਰਹਿੰਦੀ ਹੈ। ਕੱਟੜਪੰਥੀ ਸਮੂਹ ਨੂੰ ਕਈ ਸਾਲ ਪਹਿਲਾਂ ਮੋਗਾਦਿਸ਼ੂ ਤੋਂ ਹਟਾ ਦਿੱਤਾ ਗਿਆ ਸੀ ਪਰ ਸੁਰੱਖਿਆ ਚੌਕੀਆਂ, ਹੋਟਲਾਂ ਅਤੇ ਸਮੁੰਦਰੀ ਕੰਢੇ ‘ਤੇ ਅਜਿਹੇ ਵੱਡੇ ਹਮਲੇ ਜਾਰੀ ਹਨ। ਅਲ ਸ਼ਬਾਬ ਨੇ ਵੀ 2017 ਵਿੱਚ ਮੋਗਾਦਿਸ਼ੂ ਵਿੱਚ ਇਕ ਭਿਆਨਕ ਟਰੱਕ ਬੰਬ  ਧਮਾਕਾ ਕੀਤਾ ਸੀ ਜਿਸ ਵਿੱਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

Show More

Related Articles

Leave a Reply

Your email address will not be published. Required fields are marked *

Close