National

ਦਿੱਲੀ ਵਿਚ 40 ਲੱਖ ਟਰੈਕਟਰ ਦਾਖਲ ਕਰਨਗੇ ਕਿਸਾਨ, ਸਰਕਾਰ ਦੀ ਉੱਡ ਸਕਦੀ ਹੈ ਨੀਂਦ

ਨਵੀਂ ਦਿੱਲੀ: ਕਿਸਾਨ ਅੰਦੋਲਨ ਵਿੱਚ ਵੱਡੀਆਂ ਤਬਦੀਲੀਆਂ ਦੀ ਤਿਆਰੀ ਹੋ ਰਹੀ ਹੈ। ਫ਼ਰਵਰੀ ਦੇ ਆਖ਼ਰੀ ਦਿਨ ਕਈ ਅਹਿਮ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕਿਸਾਨਾਂ ਵੱਲੋਂ ਇਸ ਵਾਰ ਜਿਹੜਾ ਚੱਕਰਵਿਊ ਤਿਆਰ ਹੋ ਰਿਹਾ ਹੈ, ਉਹ ਸਰਕਾਰ ਦੀ ਨੀਂਦ ਉਡਾ ਸਕਦਾ ਹੈ। ਕਿਸਾਨ ਆਰਪਾਰ ਦੀ ਲੜਾਈ ਦੀ ਤਿਆਰੀ ਕਰ ਰਹੇ ਹਨ ਜਿਸ ਸਾਹਮਣੇ ਸਰਕਾਰ ਦੇ ਜ਼ੋਰ ਚੱਲ਼ਣਾ ਔਖਾ ਹੋ ਸਕਦਾ ਹੈ।

ਦਰਅਸਲ ਕਿਸਾਨ ਦਿੱਲੀ ਵਿੱਚ 40 ਲੱਖ ਟਰੈਕਟਰ ਲੈ ਕੇ ਦਾਖਲ ਹੋਣ ਦੀ ਤਿਆਰੀ ਕਰ ਰਹੇ ਹਨ। ਇਹ ਵੀ ਚਰਚਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਟਰੈਕਟਰਾਂ ਦੀ ਬਜਾਏ ਸੰਸਦ ਵੱਲ ਪੈਦਲ ਮਾਰਚ ਕਰਨ ਦੇ ਹੱਕ ਵਿੱਚ ਹਨ। ਇਹ ਵੀ ਚਰਚਾ ਹੈ ਕਿ ਟਰੈਕਟਰਾਂ ਦੇ ਨਾਲ ਪੈਦਲ ਮਾਰਚ ਵੀ ਹੋ ਸਕਦਾ ਹੈ। ਉਸ ਲਈ ਮਾਰਚ ਮਹੀਨੇ ਦੀ 23 ਤਰੀਕ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਆਪਣੇ ਚੱਕਰਵਿਊ ਰਾਹੀਂ ਕਿਸਾਨ ਸੰਗਠਨ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਉੱਤੇ ਚੁਪਾਸਿਓਂ ਦਬਾਅ ਪਾ ਸਕਦੇ ਹਨ। ਸੰਸਦ ਘੇਰਨ, ਟ੍ਰੈਕਟਰ ਮਾਰਚ ਤੇ ਪੈਦਲ ਯਾਤਰਾਵਾਂ ਜਿਹੇ ਕਈ ਤੀਰ ਕਿਸਾਨਾਂ ਦੇ ਤਰਕਸ਼ ਵਿੱਚ ਰਹਿਣਗੇ।

AIKSCC ਦੇ ਸੀਨੀਅਰ ਮੈਂਬਰ ਅਵਿਕ ਸਾਹਾ ਅਨੁਸਾਰ ਅੰਦੋਲਨ ’ਚ ਸ਼ਾਮਲ ਵੱਖੋ-ਵੱਖਰੇ ਕਿਸਾਨ ਸੰਗਠਨਾਂ ਦੇ ਪ੍ਰਸਤਾਵ ਆ ਰਹੇ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਗੱਲ ਦੱਸੀਆਂ ਗਈਆਂ ਹਨ। ਇਸ ਬਾਰੇ 28 ਫ਼ਰਵਰੀ ਨੂੰ ਐਲਾਨ ਕੀਤਾ ਜਾ ਸਕਦਾ ਹੈ। ਇਹ ਤੈਅ ਹੈ ਕਿ ਹੁਣ ਅੰਦੋਲਨ ਕੁਝ ਵੱਡਾ ਹੋਣ ਜਾ ਰਿਹਾ ਹੈ।

ਰਾਕੇਸ਼ ਟਿਕੈਤ ਜਿਵੇਂ ਕਿਸਾਨ ਮਹਾਂ ਪੰਚਾਇਤਾਂ ਵਿੱਚ ਕੇਂਦਰ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ, ਉਸੇ ਦੇ ਮੱਦੇਨਜ਼ਰ ਹੁਣ ਅੰਦੋਲਨ ਵਿੱਚ ਕੁਝ ਵੱਡੀਆਂ ਤਬਦੀਲੀਆਂ ਹੋਣਗੀਆਂ। ਟਿਕੈਤ ਨੇ ਪਹਿਲਾਂ ਹੀ 40 ਲੱਖ ਟ੍ਰੈਕਟਰਾਂ ਦਾ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਚਰਚਾ ਹੈ ਕਿ 23 ਮਾਰਚ ਨੂੰ ਸ਼ਹਾਦਤ ਦਿਵਸ ਮੌਕੇ ਦਿੱਲੀ ਪੁੱਜਣ ਲਈ ਦੇਸ਼ ਭਰ ਤੋਂ ਜੱਥੇ 10 ਦਿਨ ਪਹਿਲਾਂ ਟ੍ਰੈਕਟਰਾਂ ਤੇ ਪੈਦਲ ਚੱਲਣਾ ਸ਼ੁਰੂ ਕਰ ਦੇਣ।

Show More

Related Articles

Leave a Reply

Your email address will not be published. Required fields are marked *

Close