Canada

ਕੈਨੇਡਾ ਦੇ ਦੱਖਣੀ ਮਾਨੀਟੋਬਾ ‘ਚ ਅਚਾਨਕ ਤੇਜ਼ ਜ਼ੋਰਦਾਰ ਮੀਂਹ ਬੱਤੀ ਗੁੱਲ, ਚਿਤਾਵਨੀ ਜਾਰੀ

 

ਮਾਨੀਟੋਬਾ— ਕੈਨੇਡਾ ਦੇ ਦੱਖਣੀ ਮਾਨੀਟੋਬਾ ‘ਚ ਸੋਮਵਾਰ ਸਵੇਰੇ ਅਚਾਨਕ ਤੇਜ਼ ਹਵਾਵਾ ਦੇ ਨਾਲ ਜ਼ੋਰਦਾਰ ਮੀਂਹ ਪੈਣ ਲੱਗਾ। ਸਵੇਰੇ ਕਰੀਬ 7:45 ਵਜੇ ਹੀ ਵਿਨੀਪੈਗ ‘ਚ ਬੱਦਲਾਂ ਕਾਰਨ ਹਨੇਰਾ ਛਾਅ ਗਿਆ ਤੇ ਵਰਖਾ ਸ਼ੁਰੂ ਹੋ ਗਈ। ਜਿਸ ਕਾਰਨ ਇਲਾਕੇ ਦੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਵਾਤਾਵਰਣ ਕੈਨੇਡਾ ਵਲੋਂ ਇਸ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।ਵਾਤਾਵਰਣ ਕੈਨੇਡਾ ਵਲੋਂ ਕਿਹਾ ਗਿਆ ਕਿ ਪੋਰਟੇਜ ਲਾ ਪਰਾਇਰੀ ‘ਚ ਅਚਾਨਕ ਤੇਜ਼ ਮੀਂਹ ਤੇ ਹਨੇਰੀ ਦੀ ਸਿਥਤੀ ਬਣ ਗਈ ਹੈ। ਇਹ ਝੱਖੜ ਉੱਤਰ ਵੱਲ ਨੂੰ 30 ਕਿਲੋਮੀਟਰ ਦੀ ਰਫਤਾਰ ਨਾਲ ਵਧ ਰਿਹਾ ਹੈ। ਇਸ ਦੌਰਾਨ ਇਲਾਕੇ ‘ਚ 95 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਚਿਤਾਵਨੀ ‘ਚ ਕਿਹਾ ਗਿਆ ਕਿ ਇਸ ਤੇਜ਼ ਵਰਖਾ ਕਾਰਨ ਸੜਕਾਂ ‘ਤੇ ਪਾਣੀ ਭਰ ਸਕਦਾ ਹੈ ਤੇ ਹੜ੍ਹ ਵਾਲੀ ਸਥਿਤੀ ਬਣ ਸਕਦੀ ਹੈ। ਤੇਜ਼ ਹਵਾਵਾਂ ਕਾਰਨ ਵਾਹਨਾਂ ਤੇ ਕਮਜ਼ੋਰ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਦੱਖਣੀ ਮਾਨੀਟੋਬਾ ਦੇ ਵੱਖ-ਵੱਖ ਇਲਾਕਿਆਂ ‘ਚ ਸਵੇਰੇ 7:55 ਵਜੇ ਤੱਕ ਕਰੀਬ 8000 ਘਰਾਂ ਦੇ ਬਿਨਾਂ ਬਿਜਲੀ ਦੇ ਹੋਣ ਦੀ ਖਬਰ ਮਿਲੀ ਹੈ। ਇਹ ਜਾਣਕਾਰੀ ਮਾਨੀਟੋਬਾ ਹਾਈਡ੍ਰੋ ਵਲੋਂ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close