International

ਜਰਮਨ ਚੋਣਾਂ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

ਫਰੈਂਕਫਰਟ- ਜਰਮਨੀ ਦੇ ਵੱਖ-ਵੱਖ ਰਾਜਾਂ ਦੀਆਂ ਚੋਣਾਂ ਵਿੱਚ ਵੱਡੀ ਗਿਣਤੀ ਭਾਰਤੀ ਮੂਲ ਸ਼ਾਮਲ ਹੋਏ ਅਤੇ ਵਿਦੇਸ਼ੀ ਸਿਟੀ ਕੌਂਸਲ ਤੋਂ ਮਿਊਂਸੀਪਲ ਕਮੇਟੀਆਂ ਤੱਕ ਥਾਂ ਜਿੱਤ ਪ੍ਰਾਪਤ ਕੀਤੀ ਹੈ।
ਵਰਨਣ ਯੋਗ ਹੈ ਕਿ ਜਰਮਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਏਨੀ ਵੱਡੀ ਗਿਣਤੀਭਾਰਤੀਆਂ ਤੇ ਪੰਜਾਬੀਆਂ ਨੇ ਏਥੋਂ ਦੀ ਰਾਜਨੀਤੀ ਵਿੱਚ ਕਦਮ ਰੱਖਿਆ। ਇਸ ਤੋਂ ਆਸ ਹੈ ਕਿ ਅਗਲੇ ਸਾਲਾਂ ਵਿੱਚ ਪੰਜਾਬੀ ਹੋਰ ਵੱਧ ਚੜ੍ਹ ਕੇ ਜਰਮਨੀ ਦੀ ਰਾਜਨੀਤੀ ਵਿੱਚਆਉਣਗੇ। ਨੌਜਵਾਨ ਬੱਚੀ ਹਰਪ੍ਰੀਤ ਕੌਰ ਨੇ ਸ਼ਹਿਰ ਕੈਲਕਹਾਇਮਦੀਆ ਵਿਦੇਸ਼ੀ ਕੌਂਸਲ ਦੀਆਂ ਚੋਣਾਂ ਵਿੱਚ ਜਿੱਤ ਜਿੱਤੀ, ਉਥੇ ਮਹਵੀਸ਼ ਇਫ਼ਤਿਖਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ 48536 ਵੋਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਮਹਵੀਸ਼ ਲੰਮੇ ਸਮੇਂ ਤੋਂ ਜਰਮਨੀ ਦੀ ਵੱਡੀ ਰਾਜਨੀਤਕ ਪਾਰਟੀ ਗਰੀਨ ਪਾਰਟੀ ਨਾਲ ਜੁੜੀ ਹੈ ਤੇ ਆਪਣੀ ਇਸ ਜਿੱਤ ਨਾਲ ਉਸ ਨੇ ਫਰੈਂਕਫਰਟ ਡਾਰਮਸ਼ੱਟਡ ਦੀ ਜ਼ਿਲ੍ਹਾ ਕੌਂਸਲ ਵਿੱਚ ਜਗ੍ਹਾ ਬਣਾ ਲਈ ਹੈ।

Show More

Related Articles

Leave a Reply

Your email address will not be published. Required fields are marked *

Close