International

ਕਾਬੁਲ ਗੁਰਦੁਆਰੇ ਹਮਲੇ ਦੇ ਮਾਸਟਰਮਾਈਂਡ ਦਾ ਕਤਲ

ਅਫਗਾਨਿਸਤਾਨ ਵਿੱਚ ਕਾਬੁਲ ਦੇ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਮਾਸਟਰਮਾਈਂਡ ਤੇ ਉੱਤਰੀ ਖੇਤਰ ਵਿੱਚ ਇਸਲਾਮਿਕ ਸਟੇਟ ਖੁਰਾਸਾਨ (ਆਈਐਸ-ਕੇ) ਦੇ ਸਾਬਕਾ ਨੇਤਾ ਅਸਲਮ ਫਾਰੂਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਫਾਰੂਕੀ ਨੇ ਮਾਰਚ 2020 ਵਿੱਚ ਕਾਬੁਲ ਵਿੱਚ ਗੁਰਦੁਆਰੇ ਉੱਤੇ ਹਮਲਾ ਕੀਤਾ ਸੀ, ਇੰਨਾ ਹੀ ਨਹੀਂ ਉਹ ਭਾਰਤ ਨੂੰ ਖੁਰਾਸਾਨ ਵਿਚ ਸ਼ਾਮਲ ਕਰਨ ਦਾ ਸੁਪਨਾ ਵੀ ਦੇਖਦਾ ਸੀ। ਅਸਲਮ ਫਾਰੂਕੀ ਦੀ ਮੌਤ ਦੀ ਪੁਸ਼ਟੀ ਸਥਾਨਕ ਲੋਕਾਂ ਅਤੇ ਅੱਤਵਾਦੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਉੱਤਰੀ ਅਫਗਾਨਿਸਤਾਨ ‘ਚ ਐਤਵਾਰ ਨੂੰ ਵਾਪਰੀ। ਇਹ ਅੱਤਵਾਦੀ ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਓਰਕਜ਼ਈ ਇਲਾਕੇ ਦਾ ਰਹਿਣ ਵਾਲਾ ਸੀ। ਫਾਰੂਕੀ ਦੀ ਥਾਂ ਅਬੂ ਉਮਰ ਖੁਰਾਸਾਨੀ ਜੁਲਾਈ 2019 ਤੋਂ ਆਈਐਸ ਦਾ ਸਰਗਣਾ ਬਣ ਗਿਆ ਹੈ। ਇਨ੍ਹੀਂ ਦਿਨੀਂ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ‘ਚ ਅੱਤਵਾਦੀ ਸੰਗਠਨ ਆਈਐਸ ਨੂੰ ਤਾਲਿਬਾਨ ਨਾਲ ਲੜਨਾ ਪੈ ਰਿਹਾ ਹੈ।

 

Show More

Related Articles

Leave a Reply

Your email address will not be published. Required fields are marked *

Close