Canada

ਕੈਨੀ ਨੂੰ ਪਾਰਟੀ ਦੇ ਮੈਂਬਰਾਂ ਦੀਆਂ ਫਿਕਰਾਂ ਨੂੰ ਨਜ਼ਰਅੰਦਾਜ਼ ਕਰਨ ’ਤੇ ਪੀਟਰ ਗੁਥਰੀ ਨੇ ਦਿੱਤੀ ਚੇਤਾਵਨੀ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਯੂਨਾਈਟਿਡ ਕੰਜਰਵੇਟਿਵ ਬੈਕਬੇਂਚਰ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੂੰ ਇਕ ਸਿੱਧੀ ਚੇਤਾਵਨੀ ਦੇ ਰਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਮੁਸ਼ਕਿਲ ਵਿਚ ਹੈ ਅਤੇ ਉਸ ਨੂੰ ਆਪਣੇ ਮੈਂਬਰਾਂ ਦੀਆਂ ਵਧਦੀਆਂ ਚਿੰਤਾਵਾਂ ’ਤੇ ਧਿਆਨ ਦੇਣ ਦੀ ਲੋੜ ਹੈ।
ਪੀਟਰ ਗੁਥਰੀ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਕਿ ਸਾਡੇ ਕੋਲ ਇਕ ਕਾਕਸ ਹੈ ਜੋ ਮੈਨੂੰ ਲੱਗਦਾ ਹੈ ਕਿ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹ ਚਾਹੁੰਦਾ ਹਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਪਾਰਟੀ ਦੇ ਭਵਿੱਖ ਅਤੇ ਸੂਬੇ ਦੇ ਲਈ ਸਭ ਤੋਂ ਵਧੀਆ ਕੀ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਦੇ ਲਈ 19 ਮਹੀਨੇ ਦਾ ਸਮ੍ਹਾਂ ਰਹਿ ਗਿਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਉਨ੍ਹਾਂ ਸੰਕੇਤਾਂ ਨੂੰ ਸੁਣਨ ਅਤੇ ਧਿਆਨ ਦੇਣਾ ਸ਼ੁਰੂ ਕਰਨ ਦੀ ਜ਼ਰੂਰਤ ਹੈ ਜੋ ਅਸੀਂ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਗੁਥਰੀ ਨੇ ਕਾਕਸ ਵਿਚ ਜ਼ੋਰ ਨਾਲ ਇਕ ਪੱਤਰ ਪੜਿ੍ਹਆ ਜੋ ਕੈਨੀ ਨੂੰ ਸਾਫ ਚੇਤਾਵਨੀ ਸੀ ਕਿ ਪਾਰਟੀ ਦੀ ਚੁਣਾਵੀ ਕਿਸਮਤ ਹਨ੍ਹੇਰੇ ਖੂਹ ਵਿਚ ਖਿਸਕ ਰਹੀ ਹੈ। ਉਨ੍ਹਾਂ ਕਿਹਾ ਕਿ ਜਨਤਕ ਰਾਏ ਘੱਟਦੀ ਜਾ ਰਹੀ ਹੈ ਅਤੇ ਅਸੀਂ ਉਸ ਰਾਹ ਵੱਲ ਵੱਧਦੇ ਜਾ ਰਹੇ ਹਾਂ ਜਿੱਥੇ ਪਾਰਟੀ ਨੂੰ ਬਚਾਇਆ ਨਹੀਂ ਜਾ ਸਕਦਾ। ਅਲਬਰਟਨਸ ਦੇ ਸਮਰਥਨ ਨੂੰ ਵਾਪਸ ਜਿੱਤਣਾ ਸਾਡੀ ਤਰਜ਼ੀਹ ਹੋਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close