Punjab

ਸੰਗਤ ਨੂੰ ਰਹਿਤ ਮਰਿਆਦਾ ਦੀ ਜਾਣਕਾਰੀ ਦੇਣ ਲਈ SGPC ਚੁੱਕਣ ਜਾ ਰਹੀ ਕਦਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਸਿੱਖਾਂ ਦੀ ਮਰਿਆਦਾ ਬਾਰੇ ਜਾਣੂ ਕਰਵਾਉਣ ਲਈ ਕੁਝ ਅਹਿਮ ਕਦਮ ਚੁੱਕੇ ਹਨ। ਐੱਸਜੀਪੀਸੀ ਵੱਲੋਂ ਡਿਉਢੀ ਨੇੜੇ ਵੱਡੀ ਸਕਰੀਨ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ ‘ਚ ਧਾਰਮਿਕ ਅਸਥਾਨ ਦੀ ਮਰਿਆਦਾ ਦੀ ਅਣਹੋਂਦ ਨੂੰ ਲੈ ਕੇ ਹੋਏ ਵਿਵਾਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਵੱਡੀਆਂ ਸਕਰੀਨਾਂ ਤੋਂ ਇਲਾਵਾ ਵੱਡੇ ਬੋਰਡ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਬੋਰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪ੍ਰਵੇਸ਼ ਦੁਆਰਾਂ ’ਤੇ ਲੱਗਣ ਜਾ ਰਹੇ ਹਨ।

ਐੱਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਵੱਡੀ ਸਕਰੀਨ 15 ਬਾਈ 10 ਫੁੱਟ ਦੀ ਹੋਵੇਗੀ। ਇਹ 15-20 ਦਿਨਾਂ ‘ਚ ਲਗਾਈ ਜਾਵੇਗਾ। ਸਕਰੀਨ ‘ਤੇ 24 ਘੰਟੇ ਸਿੱਖ ਰਹਿਤ ਮਰਿਆਦਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਜਾਣਕਾਰੀ ਫਲੈਸ਼ ਹੁੰਦੀ ਰਹੇਗੀ।

 

Show More

Related Articles

Leave a Reply

Your email address will not be published. Required fields are marked *

Close