International

ਜਿਥੋਂ ਸ਼ੁਰੂ ਹੋਇਆ ਸੀ ਕੋਰੋਨਾ ਉਥੇ ਕੱਲ੍ਹ ਤੋਂ ਖੁਲ੍ਹਣ ਜਾ ਰਹੇ ਹਨ ਸਕੂਲ

ਰਿਪੋਰਟਾਂ ਅਨੁਸਾਰ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ, ਪਰ ਹੁਣ ਵੁਹਾਨ ‘ਚ ਸਭ ਕੁਝ ਆਮ ਹੈ। ਮੰਗਲਵਾਰ ਤੋਂ ਸਾਰੇ ਸਕੂਲ ਅਤੇ ਕਿੰਡਰਗਾਰਟਨ ਵੁਹਾਨ ਵਿੱਚ ਖੁੱਲ੍ਹ ਜਾਣਗੇ। ਨਿਊਜ਼ ਏਜੰਸੀ ਰਾਏਅਰਟਸ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਗੱਲ ਸਾਂਝੀ ਕੀਤੀ ਹੈ।
ਸਥਾਨਕ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਕੂਲ ਦੇ ਦਰਵਾਜ਼ੇ ਚੀਨ ਦੇ ਹੁਬੇਈ ਸੂਬੇ ਵਿਚ ਸਥਿਤ ਵੁਹਾਨ ਸ਼ਹਿਰ ਵਿਚ 2,842 ਵਿਦਿਅਕ ਸੰਸਥਾਵਾਂ ਦੇ ਲਗਭਗ 1.4 ਮਿਲੀਅਨ ਵਿਦਿਆਰਥੀਆਂ ਲਈ ਖੋਲ੍ਹਣਗੇ। ਇੰਨਾ ਹੀ ਨਹੀਂ, ਵੁਹਾਨ ਯੂਨੀਵਰਸਿਟੀ ਵੀ ਅੱਜ ਖੁੱਲ੍ਹ ਗਈ ਹੈ।

Show More

Related Articles

Leave a Reply

Your email address will not be published. Required fields are marked *

Close