National

ਯੋਗੀ ਨੇ ਆਪਣੇ ਘਰ ਕਰਵਾਇਆ ਗੁਰਬਾਣੀ ਦਾ ਪਾਠ, ਕਿਹਾ-ਸਿੱਖ ਧਰਮ ‘ਭਗਤੀ ਨਾਲ ਸ਼ਕਤੀ’ ਦਾ ਅਨੋਖਾ ਸੰਗਮ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਘਰ ਗੁਰਬਾਣੀ ਦਾ ਪਾਠ ਕਰਵਾਇਆ। ਆਦਿੱਤਿਆਨਾਥ ਨੇ ਸੋਮਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਕਿਹਾ ਉਨ੍ਹਾਂ ਦੀ ਸ਼ਹਾਦਤ ‘ਜ਼ੁਲਮ ਅਤੇ ਅਧਰਮ’ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੰਦੀ ਰਹੇਗੀ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੀ ਸਰਕਾਰੀ ਰਿਹਾਇਸ਼ ’ਤੇ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਵਿੱਚ ਸ਼ਬਦ ਕੀਰਤਨ ਹੋਇਆ।

ਆਦਿੱਤਿਆਨਾਥ ਨੇ ਕਿਹਾ, ‘‘ਇਹ ਸਿੱਖ ਗੁਰੂ ਸਹਿਬਾਨ ਦੀ ਪਵਿੱਤਰ ਰਵਾਇਤ ਸੀ, ਜਿਸ ਨੇ ਵਿਦੇਸ਼ੀ ਦਹਿਸ਼ਤਗਰਦਾਂ ਦੇ ਸਨਾਤਨ ਧਰਮ ਵਿਰੋਧੀ ਇਰਾਦਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸਿੱਖ ਧਰਮ ‘ਭਗਤੀ ਨਾਲ ਸ਼ਕਤੀ’ ਦਾ ਅਨੋਖਾ ਸੰਗਮ ਹੈ।

ਇਹ ਰੂਹਾਨੀ ਪਰੰਪਰਾ ਭਾਰਤ ਨੂੰ ਬਚਾਉਣ ਆਈ ਸੀ। ‘ਸ਼ਹੀਦੀ ਦਿਹਾੜਾ’ ਸਾਨੂੰ ਹਮੇਸ਼ਾ ਜ਼ੁਲਮ ਅਤੇ ਅਧਰਮ ਖ਼ਿਲਾਫ਼ ਲੜਨ ਲਈ ਪ੍ਰੇਰਦਾ ਰਹੇਗਾ।’’ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬਾਬਰ ਨੇ ਭਾਰਤ ’ਤੇ ਹਮਲਾ ਕੀਤਾ, ‘‘ਦਹਿਸ਼ਤਗਰਦਾਂ ਨੇ ਦੇਸ਼ ਨੂੰ ਇਸਲਾਮ ’ਚ ਤਬਦੀਲ ਕਰਨ ਅਤੇ ਭਾਰਤ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ।’’

Show More

Related Articles

Leave a Reply

Your email address will not be published. Required fields are marked *

Close